ਅੰਮ੍ਰਿਤਸਰ 29 ਦਿਸੰਬਰ (ਅਰਵਿੰਦਰ ਵੜੈਚ) : 6ਵੇਂ ਪੇ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਫਾਰਸ਼ਾਂ ਅਤੇ ਮੁਲਾਜ਼ਮਾਂ ਦੇ ਕੱਟੇ ਗਏ ਭਤਿਆਂ ਦੇ ਵਿਰੋਧ ਵਿਚ ਈ ਐਸ ਆਈ ਹਸਪਤਾਲ ਅੰਮ੍ਰਿਤਸਰ ਵਿਖੇ ਅਣਮਿਥੇ ਸਮੇਂ ਲਈ ਕੀਤੀ ਜਾ ਰਹੀ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਈ ਹੈ। ਜਿਸ ਦੌਰਾਨ ਹਸਪਤਾਲ ਦੇ ਸਮੂਹ ਮੁਲਾਜ਼ਮਾਂ ਨੇ ਹਸਪਤਾਲ ਦੇ ਬਾਹਰ ਇੱਕ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਈ ਐਸ ਆਈ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਸਾਡੀ ਜਥੇਬੰਦੀ ਸਾਂਝੀ ਸੰਘਰਸ਼ ਕਮੇਟੀ ਨੂੰ ਵੀਰਵਾਰ ਨੂੰ ਗੱਲਬਾਤ ਕਰਨ ਲਈ ਸੱਦਿਆ ਹੈ। ਪਰ ਜਦ ਤੱਕ ਮੰਨੀਆਂ ਗਈਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਉਨ੍ਹਾਂ ਚਿਰ ਮੁਲਾਜ਼ਮ ਹੜਤਾਲ ਤੇ ਹੀ ਰਹਿਣਗੇ। ਇਸ ਮੌਕੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਐਸ ਐਮ ਓ ਡਾਕਟਰ ਅਲੋਕ ਨਾਰਾਇਣ, ਡਾਕਟਰ ਰਾਜੇਸ਼ ਭਗਤ , ਡਾਕਟਰ ਨਰਿੰਦਰ ਭੁੱਲਰ, ਡਾਕਟਰ ਵੰਦਨਾ ਚਿਤਕਾਰਾ, ਡਾਕਟਰ ਜਸਪਾਲ ਸਿੰਘ, ਡਾਕਟਰ ਸਾਨੀਆ ਡਾਕਟਰ ਰੁਪਾਲੀ, ਕਨਵੀਨਰ ਦਿਲਪ੍ਰੀਤ ਸਿੰਘ ਰੰਧਾਵਾ, ਰਵਿੰਦਰ ਸ਼ਰਮਾ, ਸੁਖਵਿੰਦਰ ਕੌਰ ਨਵਜੀਤ ਕੌਰ ਮਨਪ੍ਰੀਤ ਕੌਰ ਆਦਿ ਸ਼ਾਮਲ ਸਨ।