ਅੰਮ੍ਰਿਤਸਰ, 27 ਮਈ -ਇੰਡਟਰੀ ਡਿਵਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਬਤਰਾ ਵੱਲੋਂ ਅੱਜ ਵਾਰਡ ਨੰਬਰ 71 ਦੇ ਇਲਾਕੇ ਬਾਬਾ ਜੀਵਨ ਸਿੰਘ ਕਾਲੋਨੀ ਵਿਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਜਿਸ ਵਿਚ ਆਟਾ, ਦਾਲ, ਖੰਡ, ਚਾਹ ਪੱਤੀ, ਨਮਕ, ਮਸਾਲੇ, ਸਾਬੁਣ ਆਦਿ ਸ਼ਾਮਿਲ ਸਨ, ਵੰਡਿਆ ਗਿਆ। ਇਸ ਮੌਕੇ ਉਨਾਂ ਪਿੰਡ ਵਾਸੀਆਂ ਦੀਆਂ ਮੁਸ਼ਿਕਲਾਂ ਵੀ ਸੁਣੀਆਂ ਤੇ ਉਨਾਂ ਦਾ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਸੰਕਟ ਮੌਕੇ ਹਰੇਕ ਲੋੜਵੰਦ ਦੀ ਮਦਦ ਕੀਤੀ ਜਾ ਰਹੀ ਹੈ। ਉਨਾਂ ਕਾਲੋਨੀ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅੱਜ ਅਸੀਂ ਤਹਾਨੂੰ ਆਪਣੇ ਵੱਲੋਂ ਸੁੱਕਾ ਰਾਸ਼ਨ ਦਿੱਤਾ ਹੈ ਅਤੇ ਅਗਲੇ ਦੋ ਦਿਨਾਂ ਤੱਕ ਪੰਜਾਬ ਸਰਕਾਰ ਵੱਲੋਂ ਤਹਾਨੂੰ ਰਾਸ਼ਨ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਮੇਰੀ ਟੀਮ ਜਿੱਥੇ ਵੀ ਜਾਂਦੀ ਹੈ, ਅਸੀਂ ਪਹਿਲਾਂ ਆਪਣੇ ਵੱਲੋਂ ਰਾਸ਼ਨ ਅਤੇ ਹੋਰ ਸਮਗਰੀ ਲੈ ਕੇ ਜਾਂਦੇ ਹਾਂ ਅਤੇ ਫਿਰ ਸਬੰਧਤ ਵਿਭਾਗ ਨੂੰ ਤੁਹਾਡੀਆਂ ਲੋੜਾਂ ਬਾਰੇ ਦੱਸ ਦਿੱਤਾ ਜਾਂਦਾ ਹੈ, ਇਸ ਤਰਾਂ ਅਗਲੇ 2-3 ਦਿਨਾਂ ਤੱਕ ਸਰਕਾਰ ਦੀ ਟੀਮ ਵੀ ਤਹਾਨੂੰ ਰਾਸ਼ਨ ਦੇ ਰੂਪ ਵਿਚ ਰਾਹਤ ਦੇ ਕੇ ਜਾਵੇਗੀ। ਉਨਾਂ ਨਾਲ ਇਸ ਮੌਕੇ ਸੁਖਵਿੰਦਰ ਸਿੰਘ ਰਾਜੂ, ਜਸਬੀਰ ਸਿੰਘ ਬਿੱਟੂ, ਜੋਗਿੰਦਰ ਸਿੰਘ, ਸਤਨਾਮ ਸਿੰਘ, ਅਸ਼ੋਕ ਸਾਂਈ, ਸ੍ਰੀ ਜੋਤੀ ਪ੍ਰਕਾਸ਼ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।