ਜੀਐਸਟੀ ਵਧਾਉਣ ਦੇ ਖਿਲਾਫ਼ ਅੰਮ੍ਰਿਤਸਰ ਦੇ ਕੱਪੜਾ ਵਪਾਰੀ 30 ਦਸੰਬਰ ਸ਼ਾਮ 3 ਵਜੇ ਟਾਊਨਹਾਲ ਚੌਕ ਵਿਖੇ ਦੇਣਗੇ ਧਰਨਾ

0
19

ਅੰਮ੍ਰਿਤਸਰ 29 ਦਸੰਬਰ (ਪਵਿੱਤਰ ਜੋਤ) : 1 ਜਨਵਰੀ ਤੋਂ ਜੋ ਮੋਦੀ ਸਰਕਾਰ ਵੱਲੋਂ ਕਪੜੇ ਉਪਰ ਜੀਐਸਟੀ 5%  ਤੋਂ ਵਧਾ ਕੇ 12 % ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਕੱਪੜਾ ਵਪਾਰੀ ਇਸ ਦਾ ਵਿਰੋਧ ਕਰਦੇ ਹਨ । ਮੰਗਲਵਾਰ ਬਾਅਦ ਦੁਪਹਿਰ ਕਟੜਾ ਆਹਲੂਵਾਲੀਆ ਵਿਖੇ ਕੱਪੜਾ ਵਪਾਰੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਕੱਪੜਾ ਐਸੋਸਿਏਸ਼ਨ ਦੇ ਆਗੂ ਸ਼ਾਮਲ ਹੋਏ ਅਤੇ ਫੈਸਲਾ ਕੀਤਾ ਗਿਆ ਕਿ 30 ਦਸੰਬਰ ਨੂੰ ਸ਼ਾਮ 3 ਵਜੇ ਕਾਲੀਆਂ ਪੱਟੀਆਂ ਬੰਨ੍ਹ ਕੇ ਸੈਂਟਰ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ। ਜੇਕਰ ਸਰਕਾਰ ਨੇ ਆਪਣਾ ਅੜੀਅਲ ਰਵਾਇਆ ਨਾ ਛੱਡਿਆ ਤਾਂ ਅਗਲੀ ਰਣਨੀਤੀ ਆਲ ਇੰਡੀਆ ਕੱਪੜਾ ਐਸੋਸੀਏਸ਼ਨ ਨਾਲ ਮਿਲ ਕੇ ਸਰਕਾਰ ਦੇ ਖ਼ਿਲਾਫ਼ ਅਵਾਜ਼ ਚੁੱਕੀ ਜਾਏਗੀ। ਇਸ ਮੀਟਿੰਗ ਵਿਚ ਵੱਖ ਵੱਖ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਸਨ।

NO COMMENTS

LEAVE A REPLY