ਕੰਵਰਬੀਰ ਸਿੰਘ ਨੂੰ ਬੀ.ਜੇ.ਵਾਈ.ਐਮ ਦੇ ਸੁਬਾਈ ਬੁਲਾਰੇ ਅਤੇ ਸੈੱਲ ਦੇ ਕਨਵੀਨਰ ਅਤੇ ਕੋ-ਕਨਵੀਨਰ ਕੀਤੇ ਨਿਯੁਕਤ

0
7

 

ਚੰਡੀਗੜ੍ਹ/ਅੰਮ੍ਰਿਤਸਰ, 02 ਮਾਰਚ (ਪਵਿੱਤਰ ਜੋਤ ) : ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਕੰਵਰਬੀਰ ਸਿੰਘ ਟੌਹੜਾ ਨੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੂਲੂ, ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਭਾਜਯੁਮੋੰ ਦੇ ਸੂਬਾ ਇੰਚਾਰਜ ਜੀਵਨ ਗੁਪਤਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੰਵਰਬੀਰ ਸਿੰਘ ਟੋਹੜਾ ਨੇ ਭਾਜਯੁਮੋੰ ਦੇ ਸੂਬਾਈ ਬੁਲਾਰੇ ਅਤੇ ਸੈਲਾਂ ਦੇ ਕਨਵੀਨਰਾਂ ਅਤੇ ਕੋ ਕਨਵੀਨਰਾਂ ਨੂੰ ਨਿਯੁਕਤ ਕੀਤਾ ਹੈ।
ਕੰਵਰਬੀਰ ਸਿੰਘ ਟੌਹੜਾ ਨੇ ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਭਾਜਯੁਮੋੰ ਦੇ ਸੂਬਾਈ ਬੁਲਾਰੇ ਦੇ ਔਹਦੇ ‘ਤੇ ਸੁਖਦੀਪ ਸਿੰਘ ਖਹਿਰਾ, ਹਿਮਾਂਸ਼ੂ ਜਿੰਦਲ ਅਤੇ ਮਨੀਸ਼ ਵੈਦ ਨੂੰ ਨਿਯੁਕਤ ਕੀਤਾ ਗਿਆ ਹੈ।
ਕੰਵਰਬੀਰ ਸਿੰਘ ਟੌਹੜਾ ਵੱਲੋਂ ਅਭਿਨਵ ਕੋਲੀ ਨੂੰ ਬੀਜੇਵਾਈਐਮ ਮੋਰਚਾ ਨੀਤੀ ਖੋਜ ਅਤੇ ਸਿਖਲਾਈ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰਮਨਦੀਪ ਸਿੰਘ ਮੀਤਾ ਨੂੰ ਭਾਜਯੁਮੋੰ ਕਾਲਜ ਆਊਟ ਰੀਚ ਸੈੱਲ ਦਾ ਇੰਚਾਰਜ ਅਤੇ ਅਭੈ ਕਪੂਰ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਖਿਲ ਵਾਧਵਾ ਨੂੰ ਭਾਜਯੁਮੋੰ ਦੇ ਸੋਸ਼ਲ ਮੀਡੀਆ ਸੈੱਲ ਦਾ ਇੰਚਾਰਜ ਅਤੇ ਸ਼ਰਨ ਭੱਟੀ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ੌਰਿਆ ਸਿੰਘਲ ਨੂੰ ਬੀਜੇਵਾਈਐਮ ਆਈਟੀ ਸੈੱਲ ਦਾ ਇੰਚਾਰਜ ਅਤੇ ਕਿਰਨ ਜਗੋਤਰਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਰਮ ਸਿੰਘ ਲਹਿਲ ਨੂੰ ਬੀਜੇਯੁਮੋੰ ਸਪੋਰਟਸ ਸੈੱਲ ਦਾ ਇੰਚਾਰਜ ਅਤੇ ਵਿਵੇਕ ਸਿੰਘ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਵਿਸ਼ਾਲ ਮਹਿਤਾ ਨੂੰ ਭਾਜਯੁਮੋੰ ਮੀਡੀਆ ਸੈੱਲ ਦਾ ਇੰਚਾਰਜ ਅਤੇ ਪ੍ਰਣਵ ਮਿਸ਼ਰਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭੁਪਿੰਦਰ ਗੁਪਤਾ ਨੂੰ ਬੀਜੇਵਾਈਐਮ ਲੀਗਲ ਸੈੱਲ ਦਾ ਇੰਚਾਰਜ ਅਤੇ ਨੇਹਾ ਜੱਗੀ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ, ਸ੍ਰੀਨਿਵਾਸਲੂ, ਜੀਵਨ ਗੁਪਤਾ ਅਤੇ ਕੰਵਰਬੀਰ ਸਿੰਘ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਪਰੋਕਤ ਸਾਰੇ ਅਹੁਦੇਦਾਰ ਪਿਛਲੇ ਲੰਬੇ ਸਮੇਂ ਤੋਂ ਬੀ.ਜੇ.ਵਾਈ.ਐਮ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਮਿਹਨਤੀ ਵਰਕਰ ਹੋਣ ਦੇ ਨਾਤੇ ਜਥੇਬੰਦੀ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਹਨ I ਜਥੇਬੰਦੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨੂੰ ਦੇਖਦਿਆਂ ਪਾਰਟੀ ਨੇ ਹੁਣ ਇਹਨਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵ-ਨਿਯੁਕਤ ਅਹੁਦੇਦਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਜਨਤਾ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਜਾਗਰੂਕ ਕਰਨਗੇ ਅਤੇ ਭਾਜਪਾ ਦਾ ਪ੍ਰਚਾਰ ਕਰਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।

NO COMMENTS

LEAVE A REPLY