ਅੰਮ੍ਰਿਤਸਰ 2 ਮਾਰਚ (ਪਵਿੱਤਰ ਜੋਤ) : ਡਾਕਟਰ ਯੋਗੇਸ਼ ਅਰੋੜਾ
ਜੀ ਦੇ ਉੱਦਮਾਂ ਅਤੇ ਹਦਾਇਤਾਂ ਅਨੁਸਾਰ ਨਗਰ ਨਿਗਮ ਵਲੋਂ ਯੂ. ਐੱਨ.ਡੀ.ਪੀ , ਕੋਕਾ ਕੋਲਾ ਇੰਡੀਆ ਫਾਊਂਨਡੇਸ਼ਨ ਅਤੇ ਸਵੈ ਸਹਾਇਤਾ ਸਮੂਹ ਦੀ ਮਦਦ ਦੇ ਨਾਲ ਫੁੱਲਾਂ ਤੋਂ ਤਿਆਰ ਕੀਤਾ ਗਿਆ ਆਰਗੈਨਿਕ ਰੰਗ (ਗੁਲਾਲ), ਆਰਗੈਨਿਕ ਖਾਦ , ਪਲਾਸਟਿਕ ਦੀ ਵਰਤੋਂ ਰੋਕਣ ਲਈ ਕੱਪੜੇ ਤੋਂ ਬਣੇ ਥੈਲੇ ਅਤੇ ਕਾਗਜ ਤੋਂ ਬਣੇ ਲਿਫਾਫੇ ਦਾ ਸਟਾਲ ਲਗਾਇਆ ਗਿਆ | ਜਿਸ ਦੀ ਆਰੰਭਤਾ ਸ਼੍ਰੀ ਸੰਦੀਪ ਰਿਸ਼ੀ ਜੀ ਆਈ.ਏ.ਐਸ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਕੀਤੀ ਗਈ | ਜਿਸ ਵਿਚ ਸਿਹਤ ਅਫਸਰ ਡਾਕਟਰ ਯੋਗੇਸ਼ ਅਰੋੜਾ , ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਖਹਿਰਾ , ਸੀ.ਐਫ ਪ੍ਰਿਯੰਕਾ ਸ਼ਰਮਾ , ਯੂ. ਐੱਨ.ਡੀ.ਪੀ ਦੇ ਪ੍ਰੋਜੈਕਟ ਮੈਨੇਜਰ ਜਸਤਰਨਦੀਪ ਸਿੰਘ , ਫਿਨਿਸ਼ ਟੀਮ ਦੇ ਮੇਂਬਰ ਅਤੇ ਸਵੈ ਸਹਾਇਤਾ ਸਮੂਹ ਦੀਆ ਔਰਤਾਂ ਮੌਜੂਦ ਸਨ |