ਵਿਸ਼ਵ ਸੁਣਨ ਸ਼ਕਤੀ ਦਿਵਸ (ਵਰਲਡ ਹੀਅਰਿੰਗ ਡੇਅ) ਮਨਾਇਆ ਗਿਆ

0
14

“ਕੰਨ ਅਤੇ ਸਣਨ ਸ਼ਕਤੀ ਦੀ ਦੇਖਭਾਲ ਸੱਭ ਲਈ ਜਰੂਰੀ ਹੈ” ਆਓ ਇਸਨੂੰ ਯਕੀਨੀ ਬਣਾਈਏ: ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ 3 ਮਾਰਚ (ਰਾਜਿੰਦਰ ਧਾਨਿਕ) : ਸਿਹਤ ਵਿਭਾਗ ਵਲੋਂ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਯਤਨ ਕੀਤੇ ਜਾਂਦੇ ਹਨ।ਇਸੇ ਹੀ ਲੜੀ ਵਜੋਂ ਅੱਜ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਜਿਲਾ੍ਹ ਅੰਮ੍ਰਿਤਸਰ ਵਿਖੇ ਸਮੂਹ ਸਿਹਤ ਕੇਂਦਰਾਂ ਵਿੱਚ ਵਿਸ਼ਵ ਸੁਣਨ ਸ਼ਕਤੀ ਦਿਵਸ (ਵਰਲਡ ਹੀਅਰਿੰਗ ਡੇਅ) ਮਨਾਇਆ ਗਿਆ। ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਦੌਰਾਣ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਕਿਹਾ ਕਿ ਕੰਨ ਅਤੇ ਸਣਨ ਸ਼ਕਤੀ ਦੀ ਦੇਖਭਾਲ ਸੱਭ ਲਈ ਜਰੂਰੀ ਹੈ, ਕਿਉਕਿ ਪੁਰੇ ਵਿਸ਼ਵ ਭਰ ਵਿਚ ਬੋਲੇਪਨ ਦੇ ਕੇਸ ਬਹੁਤ ਹੀ ਵੱਧ ਰਹੇ ਹਨ ਅਤੇ ਪੰਜਾਬ ਵਿਚ ਵੀ ਲਗਭਗ 3 ਲੱਖ ਤੋਂ ਵੱਧ ਬੋਲੇਪਨ ਦੇ ਕੇਸ ਹਨ। ਆਮ ਤੌਰ ਤੇ ਵੇਖਿਆ ਗਿਆ ਹੈ ਕਿ ਬੋਲੇਪਨ ਦੇ ਸ਼ਿਕਾਰ ਮਰੀਜ ਸਮਾਜ ਤੋਂ ਟੱੁਟ ਜਾਂਦੇ ਹਨ, ਜੋਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਮਿਤੀ 3 ਮਾਰਚ ਦੇ ਦਿਨ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ (ਵਰਲਡ ਹੀਅਰਿੰਗ ਡੇਅ) ਦੇ ਤੌਰ ਤੇ ਮਨਾਇਆ ਜਾਂਦਾ ਹੈ।ਉਹਨਾਂ ਦੱਸਿਆ ਕਿ ਕੰਨਾਂ ਦੀ ਕਿਸੇ ਵੀ ਕਿਸਮ ਦੀ ਤਕਲੀਫ ਨੂੰ ਨਜਰ-ਅੰਦਾਜ ਨਾਂ ਕਰੋ, ਕੰਨਾਂ ਵਿਚ ਖਾਰਿਸ਼ ਹੋਣ ਤੇ ਕਦੇ ਵੀ ਨੁਕੀਲੀਆਂ ਚੀਜਾਂ ਨਾਂ ਮਾਰੋ, ਕੰਨਾਂ ਵਿਚ ਗੰਦਾ ਪਾਣੀ ਨਾਂ ਪੈਣ ਦਿਓ, ਕੰਨਾਂ ਨੂੂੰ ਤੇਜ ਆਵਾਜ ਤੋਂ ਬਚਾਓ, ਕੰਨਾਂ ਵਿਚ ਕਿਸੇ ਵੀ ਕਿਸਮ ਦਾ ਤਰਲ ਪਦਾਰਥ ਜਾਂ ਤੇਲ ਨਾਂ ਪਾਓ, ਕੰਨਾਂ ਵਿਚ ਪੀਕ ਤੋਂ ਬਦਬੂ ਆਉਣਾਂ ਜਾਂ ਖੂਨ ਵਗਨਾਂ ਗੰਭੀਰ ਰੋਗ ਦੇ ਲੱਛਣ ਹੋ ਸਕਦੇ ਹਨ, ਇਸ ਲਈ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਅਵਸਰ ਤੇ ਕੰਨ-ਨੱਕ ਤੇ ਗਲੇ ਦੇ ਮਾਹਿਰ ਡਾ ਸੁਮੀਤ ਪਾਲ ਸਿੰਘ ਵਲੋਂ ਕੰਨਾਂ ਦੀਆਂ ਬੀਮਾਰੀਆਂ, ਇਲਾਜ ਅਤੇ ਪ੍ਰਹੇਜ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ੍ਹ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਡਾ ਰਾਘਵ ਗੁਪਤਾ, ਡਾ ਹਰਜੋਤ ਕੌਰ, ਜਿਲਾ੍ਹ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਕਮਲਦੀਪ ਭੱਲਾ ਅਤੇ ਸਮੂਹ ਸਟਾਫ ਹਾਜਰ ਸਨ।

NO COMMENTS

LEAVE A REPLY