ਨਿਤੀਸ਼ ਕੁਮਾਰ ਦੀ ਔਰਤਾਂ ਪ੍ਰਤੀ ਸ਼ਰਮਨਾਕ ਟਿੱਪਣੀ ‘ਤੇ ਗਾਂਧੀ ਪਰਿਵਾਰ ਚੁੱਪ ਕਿਉਂ : ਤਰੁਣ ਚੁੱਘ

0
58

ਚੰਡੀਗੜ੍ਹ, 8 ਨਵੰਬਰ (): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕੱਲ੍ਹ ਵਿਧਾਨ ਸਭਾ ਵਿਚ ਔਰਤਾਂ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਇਹ ਅਤਿ ਨਿੰਦਣਯੋਗ ਹੈ ਕਿ ਦੇਸ਼ ਦੇ ਸੰਵਿਧਾਨਕ ਅਹੁਦੇ ’ਤੇ ਕਾਬਜ਼ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਔਰਤਾਂ ਬਾਰੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਇਹ ਟਿੱਪਣੀ ਬੇਹੱਦ ਦੁੱਖਦ ਹੈ ਅਤੇ ਨਿਤੀਸ਼ ਦੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ।

ਚੁੱਘ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਇੰਡੀ ਅਲਾਇੰਸ ਦੇ ਨੇਤਾ ਨੇ ਦੇਸ਼ ਦੀਆਂ ਧੀਆਂ-ਭੈਣਾਂ ‘ਤੇ ਧਰਮ ਦੇ ਆਧਾਰ ‘ਤੇ, ਜਾਤੀ ਦੇ ਆਧਾਰ ‘ਤੇ ਅਤੇ ਹੁਣ ਲਿੰਗ ਅਤੇ ਨਸਲ ਦੇ ਆਧਾਰ ‘ਤੇ ਅਜਿਹੀ ਟਿੱਪਣੀ ਕਰਨ ਲੱਗੇ ਹਨ, ਜੋਕਿ ਮੰਦਭਾਗਾ ਹੈ। ਇਸ ਟਿੱਪਣੀ ‘ਤੇ ਗਾਂਧੀ ਪਰਿਵਾਰ ਦੀ ਚੁੱਪੀ ਤੋਂ ਲੱਗਦਾ ਹੈ ਕਿ ਵਿਰੋਧੀ ਨੇਤਾਵਾਂ ਦੀ ਸਮਾਜਿਕ ਸੰਵੇਦਨਸ਼ੀਲਤਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਇਹ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਨਿਤੀਸ਼ ਕੁਮਾਰ ਵਲੋਂ ਦੇਸ਼ ਦੀਆਂ ਧੀਆਂ-ਭੈਣਾਂ ‘ਤੇ ਕੀਤੀ ਟਿੱਪਣੀ ‘ਤੇ ਸਵਾਲ ਉਠਾਉਣ ਦੀ ਥਾਂ ਵਿਰੋਧੀ ਧਿਰ ਦੇ ਆਗੂ ਆਪਣੀ ਬੀਮਾਰ ਮਾਨਸਿਕਤਾ ਦੇ ਚਲਦੇ ਉਸਦਾ ਹੀ ਬਚਾਅ ਕਰ ਰਹੇ ਹਨ। ਅਜਿਹੀ ਟਿੱਪਣੀ ਅਤੇ ਸ਼ਬਦਾਂ ਦੀ ਵਰਤੋਂ ਕਰਨਾ ਨਿੰਦਣਯੋਗ ਹੈ ਅਤੇ ਉਨ੍ਹਾਂ ਦੇ ਮਾਨਸਿਕ ਦੀਵਾਲੀਆਪਣ ਨੂੰ ਦਰਸਾਉਂਦਾ ਹੈ।

ਸੀਨੀਅਰ ਭਾਜਪਾ ਆਗੂ ਨੇ ਪੁੱਛਿਆ ਕਿ ਨਿਤੀਸ਼ ਕੁਮਾਰ ਨੇ ਅਜਿਹੀ ਟਿੱਪਣੀ ਲਈ ਪਵਿੱਤਰ ਸਦਨ ਵਿਧਾਨਸਭਾ ਨੂੰ ਹੀ ਕਿਉਂ ਚੁਣਿਆ। ਅਜਿਹਾ ਕਰਨਾ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਵੀ ਅਪਮਾਨ ਹੈ। ਉਨ੍ਹਾਂ ਇਸ ਗੱਲ ’ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਜਦੋਂ ਮੁੱਖ ਮੰਤਰੀ ਨੇ ਇਹ ਟਿੱਪਣੀ ਕੀਤੀ ਤਾਂ ਕਈ ਮਹਿਲਾ ਮੈਂਬਰ ਵੀ ਸਦਨ ਵਿਚ ਮੌਜੂਦ ਸਨ। ਇਨੇ ਉੱਚੇ ਅਹੁਦੇ ‘ਤੇ ਕਾਬਜ਼ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹੋਣ ਦਾ ਭਰਮ ਰੱਖਣ ਵਾਲੇ ਨਿਤੀਸ਼ ਕੁਮਾਰ ਨੇ ਅਜਿਹੀ ਮਾਨਸਿਕਤਾ ਦਿਖਾ ਕੇ ਆਪਣੇ ਅਹੁਦੇ ਦੀ ਮਰਿਯਾਦਾ ਨੂੰ ਤਾਰ-ਤਾਰ ਕਰ ਦਿੱਤਾ ਹੈ।

NO COMMENTS

LEAVE A REPLY