ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਨਗਰ ਨਿਗਮ ਫਾਇਰ ਬ੍ਰਿਗੇਡ ਤਿਆਰ ਬਰ ਤਿਆਰ

0
13

ਅੰਮ੍ਰਿਤਸਰ, 9 ਨਵੰਬਰ (ਅਰਵਿੰਦਰ ਵੜੈਚ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕਿਸੇ ਵੀ ਅੱਗ ਲੱਗਣ ਦੀ ਅਨਸੁਖਾਵੀਂ ਘਟਨਾ, ਜਾਨ ਮਾਲ ਦੇ ਨੁਕਸਾਨ ਦੋਰਾਨ ਬਚਾਅ ਨੂੰ ਲੈ ਕੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਿਗਮ ਕਮਿਸ਼ਨਰ ਰਾਹੁਲ ਅਤੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਜ਼ਿਲਾ ਫਾਇਰ ਅਧਿਕਾਰੀ ਦਿਲਬਾਗ ਸਿੰਘ ਦੀ ਦੇਖ-ਰੇਖ ਵਿੱਚ ਅੱਗ ਬਜਾਓ ਜੰਤਰਾਂ,ਗੱਡੀਆਂ ਅਤੇ ਕਰਮਚਾਰੀਆਂ ਸਮੇਤ ਟੀਮਾਂ ਤਿਆਰ ਬਰ ਤਿਆਰ ਹਨ।

     ਨਗਰ ਨਿਗਮ ਫਾਇਰ ਬ੍ਰਿਗੇਡ ਅੰਮ੍ਰਿਤਸਰ ਦੇ ਅਧੀਨ ਆਉਂਦੇ ਪੰਜ ਫਾਇਰ ਸਟੇਸ਼ਨਾਂ ਤੇ 25 ਪੱਕੇ ਅਤੇ 75 ਕੱਚੇ ਤੌਰ ਤੇ ਕੰਮ ਕਰਦੇ ਕਰਮਚਾਰੀ ਕਿਸੇ ਵੀ ਘਟਨਾ ਦੇ ਬਚਾਅ ਨੂੰ ਲੈ ਕੇ ਤਿਆਰ ਹਨ। ਫਾਇਰ ਬ੍ਰਿਗੇਡ ਅਧਿਕਾਰੀ ਦਿਲਬਾਗ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੀਵਾਲੀ ਦੇ ਦੌਰਾਨ ਖਤਰਨਾਕ ਪਟਾਕਿਆਂ ਦੀ ਜਗ੍ਹਾ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਦੇ ਹੋਏ ਆਪਣਾ,ਆਪਣੇ ਪਰਿਵਾਰਿਕ ਮੈਂਬਰਾਂ ਅਤੇ ਆਸ ਪਾਸ ਦੇ ਲੋਕਾਂ ਦੀ ਜਾਨ ਅਤੇ ਮਾਲ ਦਾ ਧਿਆਨ ਰੱਖਣਾ ਜਰੂਰੀ ਹੈ। ਦਿਨ ਬ ਦਿਨ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜਨਤਾ ਦੇ ਬਚਾਓ ਵਿੱਚ ਹੀ ਬਚਾਓ ਹੈ।

 ਉਨਾਂ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ 10 ਫਾਇਰ ਮਲਟੀ ਪਰਪਸ ਫਾਇਰ ਟੈਂਡਰ,ਇੱਕ ਹਾਈਡਰੋਲਿਕ ਪਲੇਟਫਾਰਮ, ਇੱਕ ਵਾਟਰ ਪਾਊਜ਼ਰ,ਚਾਰ ਫਾਇਰ ਜੀਪਾਂ,ਦੋ ਕਿਉ ਆਰ ਵੀ ਮੋਟਰਸਾਈਕਲਾਂ,ਅੱਗ ਬੁਝਾਊ ਜੰਤਰਾਂ ਦੇ ਪ੍ਰਬੰਧ ਹਨ। ਇਸ ਦੇ ਨਾਲ ਵੱਖ-ਵੱਖ ਸਟੇਸ਼ਨਾਂ ਤੇ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੀ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ। ਅੱਗ ਲੱਗਣ ਦੀ ਕਿਸੇ ਵੀ ਅਨਸਖਾਵੀਂ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਦੇ ਵੱਖ-ਵੱਖ ਸਟੇਸ਼ਨਾਂ ਸਮੇਤ ਵੱਖ-ਵੱਖ ਹੋਟਲ ਅਤੇ ਵੱਡੇ ਅਦਾਰਿਆਂ ਤੋਂ ਵੀ ਐਮਰਜੰਸੀ ਦੌਰਾਨ ਪਾਣੀ ਲੈਣ ਦੇ ਪੁਖਤਾ ਪ੍ਰਬੰਧ ਹਨ। ਨਗਰ ਨਿਗਮ ਦੇ ਫਾਇਰ ਸਭ ਅਧਿਕਾਰੀ ਜਸਪਾਲ, ਵਰਿੰਦਰਜੀਤ ਸਿੰਘ,ਜਗਮੋਹਨ,ਰਵਿੰਦਰ ਕੁਮਾਰ,ਅਨਿਲ ਲੁਥਰਾ, ਰਜਿੰਦਰ ਕੁਮਾਰ,ਸੁਰੇਸ਼ ਕੁਮਾਰ ਦੀ ਦੇਖਰੇਖ ਵਿੱਚ ਕਰਮਚਾਰੀ ਤੈਨਾਤ ਹਨ। ਦਿਲਬਾਗ ਸਿੰਘ ਨੇ ਕਿਹਾ ਕਿ ਦੀਵਾਲੀ ਦਾ ਸ਼ੁਭ ਤਿਉਹਾਰ ਹਰ ਕਿਸੇ ਲਈ ਸੁੱਖ ਸ਼ਾਂਤੀ ਲੈ ਕੇ ਆਵੇ। ਅਗਰ ਕਿਸੇ ਵੀ ਜਗ੍ਹਾ ਤੇ ਕੋਈ ਅਨਸੁਖਾਵੀਂ ਘਟਨਾ ਦੌਰਾਨ ਫਾਇਰ ਬ੍ਰਿਗੇਡ ਦੀ ਜਰੂਰਤ ਪੈਂਦੀ ਹੈ ਤਾਂ ਸਾਡੇ ਨੰਬਰ101, 0183-2566212, 0183-2527000, 018325551619 ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS

LEAVE A REPLY