ਅੰਮ੍ਰਿਤਸਰ 17 ਜੁਲਾਈ (ਰਾਜਿੰਦਰ ਧਾਨਿਕ ) : ਜਿਲ੍ਹਾ ਪ੍ਰਸ਼ਾਸਨ ਦਾ ਨਵਾਂ ਚੱਮਤਕਾਰ ਸ੍ਰੀ ਕੁਲਵੰਤ ਰਾਏ ਮਿਰਤਕ ਪਟਵਾਰੀ ਦੀ ਅਤੇ ਸ੍ਰੀ ਹਰੀਸ਼ ਕੁਮਾਰ ਸੇਵਾ ਮੁੱਕਤ ਪਟਵਾਰੀ ਦੀ ਵੀ ਬਦਲੀ ਕਰਕੇ ਪਟਵਾਰ ਸਰਕਲਾਂ ਚ ਲਾਇਆ । ਅੰਗਹੀਣ ਪਟਵਾਰੀਆਂ ਨੂੰ ਵੀ ਨਹੀ ਬਖ਼ਸ਼ਿਆ ਗਿਆ । ਕਈਆਂ ਦੀ ਬਦਲੀ ਕਰ ਦਿੱਤੀ ਪਰ ਲਗਾਇਆ ਕਿਤੇ ਵੀ ਨਹੀਂ ।ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੇ ਇੱਕ ਵੱਡਿਉ ਹੀ ਜ਼ਿਲ੍ਹੇ ਦੇ ਸਾਰੇ ਪਟਵਾਰੀਆਂ ਦੀ ਦੂਰ ਦੁਰਾਡੇ ਅਦਲਾ ਬਦਲੀ ਕਰ ਦਿੱਤੀ ਹੈ । ਅਗਰ ਜ਼ਿਆਦਾ ਸਟੇਅ ਵਾਲੇ ਪਟਵਾਰੀ ਜਾਂ ਜਿਨ੍ਹਾਂ ਪਟਵਾਰੀਆਂ ਦੀ ਕੋਈ ਸ਼ਕਾਇਤ ਮਾਣਯੋਗ ਡਿਪਟੀ ਕਮਿਸ਼ਨਰ ਜੀ ਪਾਸ ਪਹੁੰਚੀ ਹੁੰਦੀ ਉਨ੍ਹਾਂ ਦਾ ਤਬਾਦਲਾ ਤਾਂ ਸ਼ਾਇਦ ਜਾਇਜ ਹੁੰਦਾ ਪਰ ਇੱਕ ਵੱਡਿਉ ਹੀ ਸਾਰਿਆਂ ਨੂੰ ਦੂਰ ਦੁਰਾਡੇ ਬਦਲ ਕੇ ਪਤਾ ਨਹੀ ਜਿਲ੍ਹਾ ਪ੍ਰਸ਼ਾਸਨ ਦੀ ਕੀ ਨੀਤੀ ਆ । ਇਹ ਕਿਹੜਾ ਬਦਲਾਅ ਆ । ਇੱਕ ਸਰਕਾਰੀ ਮੁਲਾਜ਼ਮ ਜਿੰਨੀ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਅਤੇ ਲੋਕਾਂ ਦੀ ਸੇਵਾ ਆਪਣੇ ਲੋਕਲ ਹਲਕੇ ( ਹੋਮ ਤਹਿਸੀਲ ) ਵਿੱਚ ਕਰ ਸਕਦਾ ਹੈ ਉਨੀ ਦੂਰ ਦੁਰਾਡੇ ਜਾ ਕੇ ਨਹੀਂ ਕਰ ਸਕਦਾ । ਜੱਥੇਬੰਦੀ ਵਿੱਚ ਇਨ੍ਹਾਂ ਬਦਲੀਆਂ ਪ੍ਰਤੀ ਭਾਰੀ ਰੋਸ਼ ਪਾਇਆ ਗਿਆ ।