ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਜੱਥੇਬੰਦੀਆਂ ਕਰਣਗੀਆਂ ਸੰਘਰਸ਼

    0
    32

    ਅੰਮ੍ਰਿਤਸਰ 31 ਮਈ (ਪਵਿੱਤਰ ਜੋਤ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਸੀ ਐਚ ਸੀ ਕੈਰੋਂ ਵਿੱਚ ਡਿਊਟੀ ਤੇ ਤਾਇਨਾਤ ਮੈਡੀਕਲ ਅਫ਼ਸਰ ਡਾਕਟਰ ਜੇ ਪੀ ਸਿੰਘ, ਫਾਰਮੇਸੀ ਅਫਸਰ ਮਨਜੀਤ ਰਾਏ,ਸਟਾਫ ਨਰਸ ਤੇ ਸੇਵਾਦਾਰ ਨਾਲ ਕੁਝ ਲੋਕਾਂ ਵੱਲੋਂ ਫੌਜਦਾਰੀ ਕਰਕੇ ਅਤੇ ਅਤਿ ਘਟੀਆ ਸ਼ਬਦਾਵਲੀ ਵਰਤ ਕੇ ਮਾੜਾ ਵਿਹਾਰ ਕਰਨ ਦੀ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ ਘੋਰ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਅੰਮ੍ਰਿਤਸਰ ਦੀਆਂ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਮੈਡੀਕਲ ਲਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਬਾਬਾ ਮਲਕੀਤ ਸਿੰਘ ਭੱਟੀ, ਹੈਲਥ ਇੰਪਲਾਈਜ ਐਸੋਸੀਏਸ਼ਨ ਦੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਮਲਟੀਪਰਪਜ ਹੈਲਥ ਸੁਪਰਵਾਈਜਰ ਯੂਨੀਅਨ ਦੇ ਗੁਰਦੇਵ ਸਿੰਘ ਢਿੱਲੋਂ , ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਅਸ਼ੋਕ ਸ਼ਰਮਾ, ਜ਼ਿਲ੍ਹਾ ਕਪੂਰਥਲਾ ਜਗਤਬੀਰ ਸਿੰਘ ਢਿੱਲੋਂ ਨੇ ਇੱਕ ਹੰਗਾਮੀ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਕਿ ਅਗਰ ਸਮਾਂ ਰਹਿੰਦੇ ਉਕਤ ਕਾਰਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸਾਰੀਆਂ ਹੀ ਜਥੇਬੰਦੀਆਂ ਸੰਘਰਸ਼ ਦਾ ਬਿਗੁਲ ਵਜਾ ਦੇਣਗੀਆਂ ਤੇ ਇਹ ਲੜਾਈ ਨਤੀਜੇ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ਇਸ ਸਮੇਂ ਬਲਦੇਵ ਸਿੰਘ ਝੰਡੇਰ, ਗੁਰਦੇਵ ਸਿੰਘ ਬੱਲ, ਪਲਵਿੰਦਰ ਸਿੰਘ ਧੰਮੂ, ਜਸਮੇਲ ਸਿੰਘ ਵੱਲਾ, ਹਰਮੀਤ ਸਿੰਘ ਤਰਸਿੱਕਾ ਹਰਵਿੰਦਰ ਸਿੰਘ ਬੱਲ ਸੁਖਦੇਵ ਸਿੰਘ ਵਿਛੋਆ ਹਰਕਮਲ ਸਿੰਘ, ਗੁਰਸ਼ਰਨ ਸਿੰਘ ਬੱਬਰ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਤੁੰਗ, ਆਦਿ ਵੀ ਮੌਜੂਦ ਸਨ।

    NO COMMENTS

    LEAVE A REPLY