ਡੰਪ ਤੇ ਹੋ ਰਹੀ ਲਾਪਰਵਾਹੀ, ਖੁਦ ਨੂੰ ਲੈ ਕੇ ਮੰਗੀ ਰਿਪੋਰਟ
_________
ਅੰਮ੍ਰਿਤਸਰ,1 ਜੂਨ (ਪਵਿੱਤਰ ਜੋਤ)- ਭਗਤਾਂਵਾਲਾ ਡੰਪ ਵਿਖੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਲੈ ਕੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਜਿੱਥੇ ਕਈ ਪ੍ਰਕਾਰ ਦੀਆਂ ਖਾਮੀਆਂ ਨੂੰ ਲੈ ਕੇ ਉਨ੍ਹਾਂ ਵੱਲੋਂ ਕੰਮਾਂ ਦੀ ਰਿਪੋਰਟ ਵੀ ਮੰਗੀ ਗਈ। ਅਕਸਰ ਗਰਮੀ ਦੇ ਦਿਨਾਂ ਵਿੱਚ ਕੂੜੇ ਵਾਲੇ ਡੰਪ ਅੱਗ ਲੱਗਣ ਅਤੇ ਉਸ ਵਿਚੋਂ ਜ਼ਿੰਦਗੀਆਂ ਲਈ ਨੁਕਸਾਨਦਾਇਕ ਉੱਡਦੇ ਧੂੰਏ ਸੰਬਧੀ ਵੀ ਲਿਖਤੀ ਰਿਪੋਰਟ ਮੰਗੀ ਹੈ,ਕਿ ਕੂੜੇ ਨੂੰ ਅੱਗ ਗਰਮੀ ਦੀ ਤਪਸ ਜਾਂ ਕੁੜੇ ਵਿੱਚੋਂ ਨਿਕਲਣ ਵਾਲੀਆਂ ਮੀਥੇਨ ਗੈਸਾਂ ਦੇ ਚੱਲਦਿਆਂ ਕਰਕੇ ਲੱਗਦੀ ਹੈ ਜਾਂ ਖੁਦ ਕਿਸੇ ਨਾ ਕਿਸੇ ਵੱਲੋਂ ਲਗਾਈ ਜਾਂਦੀ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਵੀ ਨਹੀਂ ਪਾਈ ਗਈ। ਅਮ੍ਰਿਤਸਰ ਮਿਊਸੀਪਲ ਸਾਲਿਡ ਵੇਸਟ ਕੰਪਨੀ ਵੱਲੋਂ ਸ਼ਰਤਾਂ ਦੇ ਅਧਾਰ ਤੇ ਨਾ ਕੀਤੇ ਜਾਣ ਵਾਲੇ ਕੰਮਾ ਤੇ ਵੀ ਚਰਚਾ ਕਰਦਿਆਂ ਵਿਸਥਾਰਪੂਰਵਕ ਰਿਪੋਰਟ ਦੇਣ ਦੇ ਸਖਤ ਆਦੇਸ਼ ਜਾਰੀ ਕੀਤੇ ਗਏ। ਜਾਇੰਟ ਕਮਿਸ਼ਨਰ ਦੇ ਡੰਪ ਦੇ ਆਲੇ ਦੁਆਲੇ ਫੈਲੇ ਕੂੜੇ ਨੂੰ ਸਮੇਟਣ ਅਤੇ ਪਸ਼ੂਆਂ ਦੇ ਪਿੰਜਰ ਸਬੰਧੀ ਵੀ ਜੁਆਬ ਤਲਬੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਵਿੱਚੋ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ-ਵੱਖਰਾ ਲਿਆਇਆ ਜਾਵੇ। ਉਹਨਾਂ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੁੜੇ ਕਰ ਕੇ ਆਸ ਪਾਸ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿਚ ਰੱਖਿਆ ਜਾਣਾ ਜ਼ਰੂਰੀ ਹੈ। ਤਾਂ ਕੇ ਡੰਪ ਕਰਕੇ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ,ਇਸ ਲਈ ਅਧਿਕਾਰੀ ਬਿਲਕੁਲ ਐਕਟਿਵ ਰਹਿਣ। ਡੰਪ ਦੇ ਦੌਰੇ ਦੌਰਾਨ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ.ਯੋਗੇਸ਼ ਅਰੋੜਾ,ਡਾ.ਕਿਰਨ ਕੁਮਾਰ,ਸੈਕਟਰੀ ਸੁਸ਼ਾਂਤ ਭਾਟੀਆ,ਕੁਲਵਿੰਦਰ ਸਿੰਘ ਕੰਪਨੀ ਦੇ ਅਧਿਕਾਰੀ ਪੰਕਜ ਉਪਾਧਿਏ ਵੀ ਮੌਜੂਦ ਸਨ।
ਜਾਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਕੀਤੇ ਗਏ ਦੌਰੇ ਤੋਂ ਬਾਅਦ ਭਗਤਾਂਵਾਲਾ ਡੰਪ ਤੇ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਨਾਲ਼ ਵੀ ਬੈਠਕ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਬੈਠਕ ਦੌਰਾਨ ਚਰਚਾ ਕੀਤੀ ਗਈ ਕਿ ਅਗਰ ਕੰਪਨੀ ਕੰਮਾਂ ਦੇ ਕਰੋੜਾਂ ਪੈਸੇ ਲੈ ਲਈ ਹੈ ਤਾਂ ਕੁੜੇ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਸਮੇਟਿਆ ਜਾ ਰਿਹਾ ਹੈ। ਇਸ ਮੌਕੇ ਤੇ ਸਿਹਤ ਅਧਿਕਾਰੀ ਡਾ.ਯੋਗੇਸ਼ ਅਰੋੜਾ, ਡਾ.ਕਿਰਨ ਕੁਮਾਰ,ਮਲਕੀਅਤ ਸਿੰਘ,ਸਾਹਿਲ ਮਲਹੋਤਰਾ,ਜੇ ਪੀ ਸਿੰਘ,ਚੀਫ ਸੈਨੇਟਰੀ ਇੰਸਪੈਕਟਰ,ਸੈਨਟਰੀ ਇੰਸਪੈਕਟਰ ਸਮੇਤ ਕੰਪਨੀ ਦੇ ਅਧਿਕਾਰੀ ਵੀ ਮੌਜੂਦ ਸਨ।