ਜ਼ਿਲ੍ਹੇ ਵਿੱਚ ਵਿਭਾਗ ਵੱਲੋਂ ਕੋਈ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੀ ਸੀ ਏ ਕਰੇਗਾ ਵਿਰੋਧ

    0
    50

    ਅੰਮ੍ਰਿਤਸਰ 31 ਮਈ (ਰਾਜਿੰਦਰ ਧਾਨਿਕ) : ਪੀ ਸੀ ਏ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਆਈਏਐਸ ਕਮਿਸ਼ਨਰ ਕਮ ਐਮਡੀ ਫੂਡ ਐਂਡ ਹੈਲਥ ਸ਼੍ਰੀਮਤੀ ਨੀਲਿਮਾ ਦੇ ਨਾਲ ਸੰਯੁਕਤ ਕਮਿਸ਼ਨਰ ਡਰੱਗਜ਼ ਸੰਜੀਵ ਗਰਗ, ਗੁਰਬਿੰਦਰ ਸਿੰਘ, ਅਮਿਤ ਦੁੱਗਲ ਸਹਾਇਕ ਸੰਯੁਕਤ ਕਮਿਸ਼ਨਰ ਨਾਲ ਆਪਣੇ ਦਫਤਰ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਗਈ ਅਤੇ ਓਹਨਾ ਵਲੋਂ ਮੈਡਮ ਪਰਮਪਾਲ ਕੌਰ, ਕੰਟਰੋਲਰ ਮੈਟਰੋਲੋਜੀਕਲ ਵਿਭਾਗ ਨਾਲ ਗੱਲ ਕਰਨ ਦਾ ਭਰੋਸਾ ਦਿਵਾਇਆ। ਪੀ ਸੀ ਏ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਗੁਰਬਿੰਦਰ ਸਿੰਘ ਨੇ ਕਿਹਾ ਕਿ ਅਸੀਂ ਅੱਜ ਅਤੇ ਭਵਿੱਖ ਵਿੱਚ ਕੋਈ ਲਾਇਸੈਂਸ ਨਹੀਂ ਲਵਾਂਗੇ। ਭਾਰਤ ਦੇ ਸਾਰੇ ਰਾਜਾਂ ਵਿੱਚ ਲਾਗੂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਾਂਗੇ। ਜੇਕਰ ਕਿਸੇ ਜ਼ਿਲ੍ਹੇ ਵਿੱਚ ਵਿਭਾਗ ਵੱਲੋਂ ਕੋਈ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤਾਂ PCA ਵਿਰੋਧ ਕਰੇਗਾ। ਇਸ ਮੁੱਦੇ ‘ਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਅਤੇ 30 ਜੂਨ ਤੱਕ ਮੁਲਤਵੀ ਕੀਤਾ ਜਾਵੇ । ਉਹਨਾਂ ਕਿਹਾ ਕਿ ਜੇਕਰ ਫਿਰ ਵੀ ਕਿੱਸੇ ਤਰ੍ਹਾਂ ਦਾ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਪੰਜਾਬ ਦੇ ਸਾਰੇ ਕੈਮਿਸਟ ਆਪਣੀਆ ਦੁਕਾਨਾਂ ਬੰਦ ਕਰਕੇ ਹੜਤਾਲ ਤੇ ਚਲੇ ਜਾਣਗੇ।

    NO COMMENTS

    LEAVE A REPLY