ਅੰਮ੍ਰਿਤਸਰ,23 ਮਈ (ਰਾਜਿੰਦਰ ਧਾਨਿਕ)- ਗਰੀਨ ਫੀਲਡ,27 ਫ਼ੁੱਟ ਰੋਡ, ਅੰਮ੍ਰਿਤਸਰ ਵਿਖੇ ਬਿਜਲੀ ਦੀਆਂ ਤਾਰਾਂ ਦੇ ਚੱਲਦਿਆਂ ਇਲੈਕਟ੍ਰੋਨਿਕ ਦੁਕਾਨ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਦੌਰਾਨ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੋਮਵਾਰ ਸਵੇਰੇ 6 ਵਜੇ ਇੱਕ ਦੁਕਾਨ ਦੇ ਅੱਗੇ ਲਗਾ ਬੋਰਡ ਹਨੇਰੀ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਤੇ ਡਿੱਗ ਪਿਆ ਜਿਸ ਤੇ ਚਲਦਿਆਂ ਕੂਲ ਹਾਊਸ ਏਅਰ ਕੰਡੀਸ਼ਨਰ ਦੇ ਸ਼ੋਅਰੂਮ ਵਿਖੇ ਏ.ਸੀ,ਗੀਜ਼ਰ ਐਲ.ਈ.ਡੀ,ਉਵਨ,ਪੱਖੇ ਫਰਿੱਜ,ਹੋਮ ਥਿਏਟਰ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕੇ ਲੈਂਟਰ ਦਾ ਇਕ ਹਿੱਸਾ ਟੁੱਟ ਕੇ ਲਟਕ ਗਿਆ। ਸ਼ੋਅਰੂਮ ਦੇ ਮਾਲਕ ਜਤਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਕਾਫੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਸਬੰਧਤ ਪੁਲਿਸ ਥਾਣਾ ਅਤੇ ਬਿਜਲੀ ਵਿਭਾਗ ਦੇ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ਼ੋਅਰੂਮ ਦੇ ਵਿੱਚ ਕਰੀਬ 8 ਲੱਖ ਦਾ ਸਾਮਾਨ ਅੱਗ ਲੱਗਣ ਦੇ ਨਾਲ ਬੁਰੀ ਤਰ੍ਹਾਂ ਸੜ ਗਿਆ।