ਮੰਗਾਂ ਨੂੰ ਲੈ ਕੇ ਗਰਮ ਹੋਣ ਲੱਗੇ ਨਗਰ ਨਿਗਮ ਦੇ ਕਰਮਚਾਰੀ-ਵਿਨੋਦ ਬਿੱਟਾ

0
12

ਕਰਮਚਾਰੀਆਂ ਦੀ ਸਾਰ ਨਾ ਲਈ ਤਾਂ ਹੜਤਾਲ ਹੋਵੇਗੀ ਸ਼ੁਰੂ- ਸੁਰਿੰਦਰ ਟੋਨਾ
___________
ਮੇਅਰ ਨੂੰ ਮਿਲਣ ਗਏ ਤਾਂ ਅਗੇ ਮਿਲੀ ਖਾਲੀ ਕੁਰਸੀ
__________
ਅੰਮ੍ਰਿਤਸਰ,23 ਮਈ (ਪਵਿੱਤਰ ਜੋਤ)-ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚੱਲਦਿਆਂ ਧਰਨਾ-ਪ੍ਰਦਰਸ਼ਨ ਹੋਣ ਦੇ ਆਸਾਰ ਬਣ ਰਹੇ ਹਨ। ਜਿਸ ਨੂੰ ਲੈ ਕੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ (ਇੰਟਕ) ਦੇ ਪੰਜਾਬ ਪ੍ਰਧਾਨ ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਪੇਨੋਰਮਾ ਕੰਪਨੀ ਬਾਗ ਵਿਖੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮੰਗਾਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਇੱਕ ਹਫ਼ਤੇ ਬਾਅਦ ਮੰਗਲਵਾਰ ਨੂੰ ਧਰਨਾ ਪ੍ਰਦਰਸ਼ਨ ਕਰਨ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 400 ਕਰਮਚਾਰੀ ਜੋ ਆਉਟ ਸੋਰੇਸਜ ਵਜੋਂ ਕੰਮ ਕਰ ਰਹੇ ਹਨ ਉਹਨਾਂ ਨੂੰ ਡੀ-ਸੀ ਰੇਟਾਂ ਤੇ ਕੀਤਾ ਜਾਵੇ। ਛੁੱਟੀ ਵਾਲੇ ਦਿਨ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਵੱਖਰਾ ਮਿਹਨਤਾਨਾ ਹਰ ਹਾਲਤ ਵਿੱਚ ਮਿਲਣਾ ਜਰੂਰੀ ਹੈ। ਸਟਰੀਟ ਲਾਈਟ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਸਮੇਤ ਕਰੀਬ 28 ਰਹਿੰਦੇ ਸੀਵਰੇਜ਼ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਸੁਰਿੰਦਰ ਟੋਨਾ ਨੇ ਕਿਹਾ ਕਿ ਪਹਿਲਾ ਜਿਹੜੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਆਰਡਰ ਜਾਰੀ ਕੀਤੇ ਗਏ ਹਨ, ਉਸ ਵਿੱਚ ਪੱਕੇ ਕੀਤੇ ਕਰਮਚਾਰੀਆਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਹੈ। ਜਿਸ ਵਿੱਚ ਸਰਕਾਰ ਦੇ ਕੋਈ ਆਰਡਰ ਵਾਲੇ ਕਾਗਜ ਉਨ੍ਹਾਂ ਨੂੰ ਨਹੀਂ ਮਿਲੇ ਹਨ। ਨਿਗਮ ਅਧਿਕਾਰੀ ਦੇ ਆਰਡਰਾਂ ਨਾਲ ਉਨ੍ਹਾਂ ਨੂੰ ਪੱਕੇ ਕਰਨ ਪਿੱਛੇ ਕਈ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੇ ਨਾਲ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ। ਅਗਰ ਉਨ੍ਹਾਂ ਨੂੰ ਇੱਕ ਹਫਤੇ ਵਿੱਚ ਪੂਰਾ ਨਾ ਕੀਤਾ ਗਿਆ ਤਾਂ ਅੰਮ੍ਰਿਤਸਰ ਦੇ ਨਾਲ ਬਾਕੀ ਸ਼ਹਿਰਾਂ ਵਿਚ ਵੀ ਹੜਤਾਲ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਉਹ ਮੇਅਰ ਨੂੰ ਮਿਲਣ ਆਏ ਸਨ। ਪਰ ਇਥੇ ਉਨ੍ਹਾਂ ਨੂੰ ਮੇਅਰ ਨਹੀਂ ਮਿਲੇ ਹਨ। ਇਸ ਮੌਕੇ ਤੇ ਵਿਜੈ ਕੁਮਾਰ ਅਸ਼ਵਨੀ ਕੁਮਾਰ ਸੁਖਦੇਵ ਰਿਸ਼ੀ ਕੁਮਾਰ ਨੇ ਵੀ ਕਰਮਚਾਰੀਆਂ ਨੂੰ ਸੰਬੋਧਨ ਕੀਤਾ।

NO COMMENTS

LEAVE A REPLY