ਬੁਢਲਾਡਾ, 6 ਜੂਨ (ਦਵਿੰਦਰ ਸਿੰਘ ਕੋਹਲੀ)-ਵਿਸ਼ਵ ਵਾਤਾਵਰਨ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ (ਮਾਨਸਾ) ਵਿਖੇ SMC,PTA ਕਮੇਟੀ ਮੈਂਬਰਾਂ, ਬੱਚਿਆਂ ਅਤੇ ਅਧਿਆਪਕਾਂ ਦੁਆਰਾ ਸਾਂਝੇ ਤੌਰ ‘ਤੇ ਮਨਾਇਆ ਗਿਆ। ਇਸ ਮੋਕੇ ਬੱਚਿਆਂ ਦੇ ਵਾਤਾਵਰਨ ਜੀਵਨ ਦੇ ਮਹੱਤਵ ਅਤੇ ਪਲਾਸਟਿਕ ਦੇ ਦੁਸ਼-ਪ੍ਰਭਾਵਾਂ ਨਾਲ ਸੰਬੰਧਿਤ ਲੇਖ, ਕਵਿਤਾਵਾਂ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਭਾਗੀਦਾਰ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਰਾਜਿੰਦਰ ਸਿੰਘ ਨੇ ਧਰਤੀ ‘ਤੇ ਜ਼ਿੰਦਗੀ ਦੀ ਹੋਂਦ ਅਤੇ ਸਵੱਛ ਵਾਤਾਵਰਨ ਲਈ ਰੁੱਖਾਂ ਦੀ ਸਾਂਭ ਸੰਭਾਲ ਕਰਨ ਅਤੇ ਨਵੇਂ ਪੌਦੇ ਲਗਾਉਣ ਲਈ ਪ੍ਰੇਰਿਆ। ਚੇਅਰਮੈਨ ਦਰਸ਼ਨ ਸਿੰਘ ਜੀ, ਮਾਪਿਆਂ ਅਧਿਆਪਕਾਂ ਅਤੇ ਬੱਚਿਆਂ ਨੇ ਸਕੂਲ ਵਿਖੇ ਪੌਦੇ ਲਗਾਕੇ ਅਤੇ ਸਾਂਝੇ ਤੌਰ ‘ਤੇ ਵਾਤਾਵਰਨ ਨੂੰ ਸ਼ੁੱਧ ਅਤੇ ਨਰੋਏ ਬਣਾਈ ਰੱਖਣ ਲਈ ਸਹੁੰ ਚੁੱਕੀ।