ਅੰਮ੍ਰਿਤਸਰ 18 ਜੁਲਾਈ (ਪਵਿੱਤਰ ਜੋਤ) : ਖਾਲੜਾ ਰੈਸਟ ਹਾਊਸ ਵਿਖੇ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਕਰਮਚਾਰੀਆ ਦੀਆ ਮੁਸ਼ਕਲਾਂ ਬਾਰੇ ਵਿਚਾਰ ਵਟਾਦਰੇ ਤੋਂ ਬਾਅਦ ਪੰਜਾਬ ਸਰਕਾਰ ਦੀਆ ਲਾਰੇ ਲਾਉਣ ਵਾਲੀਆ ਪਾਲਿਸੀਆ ਬਾਰੇ ਵਿਚਾਰ ਚਰਚਾ ਹੋਈ ਕਿ ਜਿਸ ਤਰਾਂ ਵੋਟਾ ਤੋਂ ਪਹਿਲਾ ਆਮ ਪਾਰਟੀ ਨੇ ਹਰੇਕ ਵਰਗ ਨਾਲ ਵਾਇਦੇ ਕੀਤੇ ਨਿਭਾਉਣ ਵਿਚ ਦੇਰੀ ਕਾਰਨ ਆਮ ਵਰਗ ਦੇ ਮੁਲਾਜ਼ਮਾਂ ਵਿੱਚ ਗੁਸੇ ਦਾ ਵਧਨਾ ਸੁਭਾਵਿਕ ਹੈ।ਇਸ ਤਰਾ ਦੇਰੀ ਕਾਰਨ ਪੰਜਾਬ ਪੈਨਸ਼ਨਰਜ ਨੇ ਲੁਧਿਆਣਾ ਵਿਖੇ ਮੀਟਿੰਗ ਦੌਰਾਨ 29 ਜੁਲਾਈ ਨੂੰ ਜਿਲਾ ਪੱਧਰ ਤੇ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ।ਇਸੇ ਲੜੀ ਨੂੰ ਜਾਰੀ ਰੱਖਦਿਆ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ ਵੀ 29 ਜੁਲਾਈ ਦੇ ਐਕਸ਼ਨ ਦੀ ਹਮਾਇਤ ਕੀਤੀ ਅਤੇ 7 ਅਗਸਤ ਨੂੰ ਜਲੰਧਰ ਵਿਖੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ।ਜਿਸ ਵਿੱਚ ਸਰਕਾਰ ਵਿਰੁੱਧ ਅਗਲੇ ਐਕਸ਼ਨ ਉਲੀਕੇ ਜਾਣਗੇ ਇਸ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਥੀ ਗੁਰਸਾਹਿਬ ਸਿੰਘ, ਦਿਲਬਾਗ ਸਿੰਘ, ਗੁਰਨਾਮ ਸਿੰਘ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ ਪ੍ਰਧਾਨ ਫੈਡਰੇਸ਼ਨ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਜਨਰਲ ਸਕੱਤਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਬ੍ਰਾਂਚ ਸਿੰਚਾਈ ਵਿਭਾਗ ਅੰਮ੍ਰਿਤਸਰ ਵੱਲੋਂ ਵਿਚਾਰ ਰੱਖੇ,ਜਿਸ ਵਿਚ ਹੋਰ ਸਾਥੀ ਸ਼ਾਮਲ ਹੋਏ, ਸਰਕਾਰ ਪਾਸੋ ਵਾਇਦੇ ਮੁਤਾਬਕ ਪੁਰਾਣੀ ਪੈਨਸ਼ਨ ਲਾਗੂ ਕਰਨੀ ਕੱਚੇ ਮੁਲਾਜ਼ਮ ਪੱਕੇ ਕਰਨੇ ਪੈਨਸ਼ਨਰਜ ਦਾ ਬਕਾਇਆ ਛੇਵੇਂ ਪੇ ਕਮਿਸ਼ਨ ਦਾ ਜੱਕਮੁਸ਼ਤ ਦੇਣਾ,ਪੇ ਕਮਿਸ਼ਨ ਵੱਲੋਂ ਛੱਡੀਆ ਘਾਟਾ ਨੂੰ ਦੂਰ ਕਰਵਾਉਣ ਲਈ ਸੰਘਰਸ਼ ਦੀ ਤਿਆਰੀ ਲਈ ਲਾਮਬੰਦ ਕਰਨ ਲਈ ਤਿਆਰ ਰਹਿਣ ਲਈ ਸੁਨੇਹਾ ਦਿੱਤਾ ਗਿਆ