ਜਿੰਮੀ ਕਿ੍ਕਟ ਕਲੱਬ ਵੱਲੋਂ ਪਹਿਲਾਂ ਮਾਸਟਰ ਕਿ੍ਕਟ ਟੂਰਨਾਮੈਂਟ ਬੁਢਲਾਡਾ ਵਿਖੇ ਹੋ ਨਿਬੜਿਆ

0
21

ਬੁਢਲਾਡਾ, 6 ਜੂਨ (ਦਵਿੰਦਰ ਸਿੰਘ ਕੋਹਲੀ)-ਜਿੰਮੀ ਕ੍ਰਿਕਟ ਕਲੱਬ ਵੱਲੋਂ ਪਹਿਲਾਂ ਮਾਸਟਰ ਕਿ੍ਕਟ ਟੂਰਨਾਮੈਂਟ ਬੁਢਲਾਡਾ (ਮਾਨਸਾ)ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਪਹਿਲੀ ਜੇਤੂ ਟੀਮ ਫਫੜੇ ਭਾਈਕੇ ਨੇ 21000 ਰੁਪਏ ਦਾ ਇਨਾਮ ਪ੍ਰਾਪਤ ਕੀਤਾ‌ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਫੁੱਲੂਆਣਾ ਡੋਗਰਾ ਨੇ 11000 ਰੁਪਏ ਦਾ ਇਨਾਮ ਜਿੱਤਿਆ। ਇਸ ਦੇ ਨਾਲ ਹੀ ਟੂਰਨਾਮੈਂਟ ਵਿਚ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਮੈਡਮ ਸੁਖਵਿੰਦਰ ਸੁੱਖੀ ਪਹੁੰਚੇ, ਜੋ ਕਿ ਵਾਰਡ ਨੰਬਰ 7 ਦੇ ਮੌਜੂਦਾ ਐਮ.ਸੀ. ਹਨ।ਇਸ ਤੋਂ ਇਲਾਵਾ ਇਸ ਮੌਕੇ ਸ਼ਮੀ ਠੇਕੇਦਾਰ,ਅਮਨਦੀਪ ਬੀ.ਜੇ.ਪੀ. ਪ੍ਰਧਾਨ, ਸੁਖਪਾਲ ਨਗਰ ਕੌਂਸਲ ਪ੍ਰਧਾਨ ਆਦਿ ਦਾ ਮੈਚ ਦੌਰਾਨ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚਣ’ਤੇ ਟੂਰਨਾਮੈਂਟ ਆਯੋਜਕ ਜਿੰਮੀ ਵਰਮਾ ਕਲੱਬ ਪ੍ਰਧਾਨ, ਗੁਰਪ੍ਰੀਤ ਸਿੰਘ ਗੱਬਰ(ਖ਼ਜ਼ਾਨਚੀ),ਮੈਂਬਰ ਅਤੇ ਸਹਿਯੋਗੀ ਨਵਦੀਪ ਵਿਰਦੀ, ਖੁਸ਼ਪ੍ਰੀਤ ਖੁਸ਼ੀ,ਗੁਰਵਿੰਦਰ ਵਿਰਦੀ, ਨੀਤੀਸ਼ ਗੋਇਲ,ਸ਼ੈਰੀ ਗਰਗ,ਲਾਲੀ ਵਰਮਾ ਆਦਿ ਵੱਲੋਂ ਵਿਸ਼ੇਸ਼ ਤੌਰ’ਤੇ ਧੰਨਵਾਦ ਕੀਤਾ ਗਿਆ।

NO COMMENTS

LEAVE A REPLY