ਬੁਢਲਾਡਾ , 5 ਜੂਨ (ਦਵਿੰਦਰ ਸਿੰਘ ਕੋਹਲੀ )-ਬੋਹਾ ਤੋਂ ਹਾਕਮਵਾਲਾ ਸੜਕ੍ ਤੇ ਮਿੱਟੀ ਨਾਲ ਭਰੀਆਂ ਓਵਰਲੋਡਿੰਗ ਟਰਾਲੀਆਂ ਨੇ ਰਾਹਗੀਰਾਂ ਨੂੰ ਬਹੁਤ ਦੁੱਖੀ ਕੀਤਾ ਹੋਇਆ ਹੈ ਜਿੱਥੇ ਇਹ ਦੋ ਪਹੀਆ ਵਾਹਣ ਸਵਾਰਾਂ ਦੇ ਅੱਖਾਂ ਵਿੱਚ ਮਿੱਟੀ ਘੱਟਾ ਪਾ ਰਹੇ ਹਨ ਉੱਥੇ ਤੁਸੀਂ ਜਿੰਨੇ ਮਰਜ਼ੀ ਹਾਰਨ ਵਜਾਈ ਜਾਵੋ ਇਹ ਸਾਈਡ ਅਪਣੀ ਮਰਜ਼ੀ ਨਾਲ ਹੀ ਦਿੰਦੇ ਨੇ ਬੇਸ਼ੱਕ ਤੁਹਾਨੂੰ ਕਿੰਨੀ ਵੀ ਐਮਰਜੈਂਸੀ ਕਿਉਂ ਨਾ ਹੋਵੇ ਇੱਥੇ ਹੀ ਬੱਸ ਨਹੀਂ ਇਹ ਆਪਣੇ ਟਰੈਕਟਰਾਂ ਤੇ ਉੱਚੀ ਉੱਚੀ ਡੈਕ ਦੀ ਅਵਾਜ ਕਰਕੇ ਗੀਤ ਸੁਣਦੇ ਹਨ ਜੇਕਰ ਕੋਈ ਰਾਹਗੀਰ ਇੰਨਾ ਨੂੰ ਕੁੱਝ ਟੋਕਦਾ ਹੈ ਤਾਂ ਇਹ ਲੋਕਾਂ ਨਾਲ ਬਦਤਮੀਜ਼ੀ ਕਰਦੇ ਹਨ।ਇਹ ਬਹੁਤ ਵੱਡੀ ਸਮੱਸਿਆ ਹੈ ਪਰ ਪ੍ਰਸ਼ਾਸਨ ਚਿਰਾਂ ਤੋਂ ਇਸ ਵੱਲ ਧਿਆਨ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਹੈ। ਰਾਹਗੀਰਾਂ ਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਕੋਈ ਨਿਯਮ ਬਣਾਏ ਜਾਣ ਤਾਂ ਜੋ ਇਸ ਸਮਸਿਆ ਤੋਂ ਛੁਟਕਾਰਾ ਮਿਲ ਸਕੇ।