ਬੁਢਲਾਡਾ, 5 ਜੂਨ -(ਦਵਿੰਦਰ ਸਿੰਘ ਕੋਹਲੀ)- ਗੋਡਿਆਂ ਦੀ ਸਮੱਸਿਆ ਸਬੰਧੀ ਜਾਗਰੂਕਤਾ ਫੈਲਾਉਣ ਲਈ ਐਤਵਾਰ ਨੂੰ ਰਾਮਲੀਲਾ ਮੈਦਾਨ ਬੁਢਲਾਡਾ ਵਿਖੇ ਵਾਕਾਥਨ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸ਼ੈਲਬੀ ਹਸਪਤਾਲ ਮੋਹਾਲੀ ਦੇ ਸੀਨੀਅਰ ਆਰਥੋ ਸਰਜਨ ਡਾ: ਗਗਨਦੀਪ ਗੁਪਤਾ ਹਾਜ਼ਰ ਸਨ।
ਡਾ: ਗਗਨਦੀਪ ਗੁਪਤਾ ਨੇ ਦੱਸਿਆ ਕਿ ਜੋੜਾਂ ਦਾ ਦਰਦ ਇੱਕ ਆਮ ਸਮੱਸਿਆ ਹੈ। ਜੋੜਾਂ ਜਾਂ ਗੋਡਿਆਂ ਦੇ ਦਰਦ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਮਾੜੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਪੋਸ਼ਣ ਦੀ ਕਮੀ ਹੈ। ਅੱਜ ਦੀ ਆਧੁਨਿਕ ਜੀਵਨਸ਼ੈਲੀ ਕਾਰਨ ਸਰੀਰ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ ਵਧ ਜਾਂਦਾ ਹੈ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ। ਇਹ ਸਮੱਸਿਆ ਜ਼ਿਆਦਾਤਰ ਰਾਤ ਨੂੰ ਜ਼ਿਆਦਾ ਪਰੇਸ਼ਾਨ ਕਰਦੀ ਹੈ।
ਇੱਕ ਉਮਰ ਦੇ ਬਾਅਦ ਔਰਤਾਂ ਅਤੇ ਮਰਦ ਦੋਵੇਂ ਹੀ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕਰਦੇ ਹਨ ਪਰ ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜੇਕਰ ਗੋਡਿਆਂ ਦੇ ਦਰਦ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਆਉਣ ਵਾਲੇ ਸਮੇਂ ‘ਚ ਦਰਦ ਵਧਣ ਦਾ ਵੀ ਖਦਸ਼ਾ ਹੈ।
ਡਾ: ਗੁਪਤਾ ਨੇ ਕਿਹਾ ਕਿ ਹੁਣ ਸਟਿੱਚ ਰਹਿਤ ਅਤੇ ਦਰਦ ਰਹਿਤ ਵਰਗੀਆਂ ਉੱਨਤ ਤਕਨੀਕਾਂ ਨਾਲ ਜੋੜ ਬਦਲਣ ਦੀ ਸਰਜਰੀ ਆਪਰੇਸ਼ਨ ਦੌਰਾਨ ਲਗਭਗ ਦਰਦ ਰਹਿਤ ਹੈ।