ਬੁਢਲਾਡਾ, 25 ਮਈ -(ਦਵਿੰਦਰ ਸਿੰਘ ਕੋਹਲੀ )-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿੱਚ ਬਾਰਵੀਂ ਜਮਾਤ ਦੀਆ ਆਰਟਸ ਗਰੁੱਪ ਦੀਆਂ ਵਿਦਿਆਰਥਣਾਂ ‘ਚੋਂ ਸ਼ੈਫਾਲੀ, ਸੁਖਪ੍ਰੀਤ, ਕਮਲਪ੍ਰੀਤ/ਬਿੱਕਰ ਸਿੰਘ ਅਤੇ ਕਮਲਪ੍ਰੀਤ/ਸੰਤੋਖ ਸਿੰਘ ਨੇ ਕ੍ਰਮਵਾਰ470,464,464,461ਅੰਕ ਪ੍ਰਾਪਤ ਕਰਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਮੈਡੀਕਲ ਗਰੁੱਪ ਵਿੱਚ ਸੁਮਨਪ੍ਰੀਤ, ਜਸ਼ਨਦੀਪ ਅਤੇ ਮੰਜੇ ਸ਼ਰਮਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ । ਆਰੂਸ਼ੀ ਇੰਟਰ ਆਰਟਸ ਗਰੁੱਪ ‘ਚ ਫਸਟ ਆਈ।
ਦਸ ਵਿਦਿਆਰਥਣਾਂ ਨੇ 90% ਤੋਂ ਅਤੇ 60 ਵਿਦਿਆਰਥਣਾਂ ਨੇ 80%ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਬੱਚਿਆਂ ਦੀ ਪ੍ਰਾਪਤੀ ‘ਤੇ ਮਾਪਿਆਂ, SMC, PTA ਕਮੇਟੀ ਮੈਂਬਰਾਂ ਅਤੇ ਅਧਿਆਪਕਾਂ ਨੂੰ ਆਪਣੀ ਅਗਵਾਈ ਵਿੱਚ ਬੱਚਿਆਂ ਦੀ ਸਖ਼ਤ ਮਿਹਨਤ ਲਈ ਵਧਾਈਆਂ ਦਿੱਤੀਆਂ। ਬੱਚਿਆਂ ਨੂੰ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਪ੍ਰੇਰਿਆ।