ਅੰਮ੍ਰਿਤਸਰ 25 ਮਈ (ਰਾਜਿੰਦਰ ਧਾਨਿਕ) : ਸੰਤ ਸਿੰਘ ਸੁੱਖਾਂ ਸਿੰਘ ਖਾਲਸਾ ਸੀ. ਸੈ ਸਕੂਲ ਦਾ +2 ਬੋਰਡ ਦਾ ਰਿਜ਼ਲਟ ਮੈਡੀਕਲ, ਨਾਨ- ਸੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀਆਂ ਵੱਲੋਂ ਮੱਲਾਂ ਮਾਰੀਆਂ ਗਈਆ। ਜਸਲੀਨ ਕੌਰ ਨੇ ਨਾਨ- ਮੈਡੀਕਲ ਗਰੁੱਪ ਵਿੱਚ 97%, ਵਿਸ਼ਾਲੀ ਸ਼ਰਮਾ ਮੈਡੀਕਲ ਗਰੁੱਪ ਵਿੱਚ 96% , ਆਰਟਸ ਵਿੱਚ ਅਮਨਦੀਪ ਕੌਰ ਨੇ 95.6% ਤੇ ਨਿਮਰਤ ਨੇ 95% ਅਤੇ ਕਾਮਰਸ ਵਿੱਚ ਨਿਪੁੰਨ ਜੋਸ਼ੀ 92% ਅਤੇ ਪ੍ਰਿੰਯਕਾਂ 93.4% ਨਾਲ ਅਵੱਲ ਰਹੇ। ਇਸ ਮੋਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਜੀ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਸੰਸਥਾ ਦੇ ਡਾਇਰੈਕਟਰ ਸ੍ਰ. ਜਗਦੀਸ਼ ਸਿੰਘ ਜੀ ਵੱਲੋਂ ਸਾਰੇ ਵਿਦਿਆਰਥੀਆਂ ਉਨ੍ਹਾਂ ਦੇ ਅਧਿਆਪਕਾਂ ਤੇ ਸੰਸਥਾ ਦੇ ਪ੍ਰਿੰਸੀਪਲ ਸਾਹਿਬ ਢਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਜਿੰਦਗੀ ਦੇ ਇਮਤਿਹਾਨ ਵਿੱਚ ਵੀ ਜਬਰਦਸਤ ਤਰੀਕੇ ਨਾਲ ਅੱਗੇ ਵੱਧਣ ਤੋ ਕਾਮਯਾਬੀਆਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ। ਸੰਸਥਾ ਦੇ 10 ਬੱਚਿਆ ਦੇ 95% ਤੋਂ ਵੱਧ ਤੇ 62 ਬੱਚਿਆਂ ਦੇ 90% ਤੋਂ ਵੱਧ ਰਿਜਲਟ ਆਉਣ ਤੇ ਬੇਹੱਦ ਖੁਸ਼ੀ ਪ੍ਰਗਟ ਕੀਤੀ। ਸੰਸਥਾ ਦੇ ਡਾਇਰੈਕਟਰ ਸਰ. ਜਗਦੀਸ਼ ਸਿੰਘ ਜੀ ਅਤੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਜੀ ਨੇ ਸਟਾਫ ਮੈਂਬਰਾਂ ਨੂੰ ਉਹਨਾਂ ਦੀ ਸਖਤ ਮਿਹਨਤ ਲਈ ਸ਼ੁਭਕਾਮਨਾਵਾਂ ਦਿੱਤੀਆਂ।