15ਵਾਂ ਹਲਕਾ ਪੱਧਰੀ ਮਾਣ ਧੀਆਂ ‘ਤੇ ਐਵਾਰਡ ਸਮਾਂਰੋਹ ਅਜਨਾਲਾ ਵਿਖ਼ੇ 20 ਨੂੰ

0
10

 

ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਹੋਣਗੇ ਮੁੱਖ ਮਹਿਮਾਨ : ਚੈਨਪੁਰੀਆ/ਮੱਟੂ/ਬਜਾਜ

ਅੰਮ੍ਰਿਤਸਰ 16 ਮਈ (ਪਵਿੱਤਰ ਜੋਤ ):  ਮੁੱਖ ਸਰਪ੍ਰਸਤ ਸ਼੍ਰੀ ਰਾਜੇਸ਼ ਸ਼ਰਮਾ ਐਸਡੀਐਮ, ਚੈਅਰਮੈਨ ਹਰਦੇਸ ਸ਼ਰਮਾ,ਉੱਪ ਚੈਅਰਮੈਨ ਮਖਤੂਲ ਸਿੰਘ ਔਲਖ, ਸੀਨੀਅਰ ਉੱਪ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ ਅਤੇ ਉੱਪ ਪ੍ਰਧਾਨ ਗੁਰਬਿੰਦਰ ਸਿੰਘ ਮਾਹਲ ਦੀ ਯੋਗ ਅਗਵਾਈ ਚੱਲਣ ਵਾਲੀ ਜ਼ਿਲਾ ਅੰਮ੍ਰਿਤਸਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ 20 ਮਈ ਨੂੰ ਜੀ.ਆਰ.ਡੀ ਕਾਨਵੇਂਟ ਸੀ.ਸੈ.ਸਕੂਲ,(ਸਾਹਮਣੇ ਰਾਧਾ ਸੁਆਮੀ, ਸਤਸੰਗ ਘਰ,ਡੇਰਾ ਰੋਡ, ਅਜਨਾਲਾ ਵਿਖ਼ੇ ਭਰੂਣ ਹੱਤਿਆ ਖ਼ਿਲਾਫ਼ “ਬੇਟੀ ਬਚਾਓ, ਬੇਟੀ ਪੜ੍ਹਾਉ ਮੁਹਿੰਮ” ਤਹਿਤ ਹਲਕਾ ਪੱਧਰੀ ਮਾਣ ਧੀਆਂ ‘ਤੇ ਐਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ l
ਇਸ ਮੌਂਕੇ ਅਜਨਾਲਾ ਵਿਖ਼ੇ ਹੋਈ ਇੱਕ ਮੀਟਿੰਗ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ
ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਸ਼੍ਰੀ ਦੀਪਕ ਖੁਰਾਣਾ ਚੈਨਪੁਰੀਆ (ਸਹਿਰੀ ਪ੍ਰਧਾਨ, ਆਪ ਪਾਰਟੀ ਅਜਨਾਲਾ), ਪ੍ਰਿੰ: ਗੁਰਦਰਸ਼ਨ ਬਜਾਜ ਜੀ, ਮੁਖਤਾਰ ਮਸੀਹ ਅਤੇ ਸ਼ਿਵ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕੇ ਸਹਿਰੀ ਅਜਨਾਲਾ ਦੇ ਵੱਖ-ਵੱਖ ਸਕੂਲਾਂ ਤੋਂ 9ਵੀਂ ਅਤੇ 11ਵੀਂ ਕਲਾਸ ਵਿੱਚੋਂ ਪਹਿਲਾ/ਦੂਜਾ ਸਥਾਨ ਪ੍ਰਾਪਤ ਕਰਨ ਦੇ 50 ਦੇ ਕਰੀਬ ਹੋਣਹਾਰ ਬੇਟੀਆਂ ਨੂੰ “ਮਾਣ ਧੀਆਂ ‘ਤੇ ਐਵਾਰਡ” ਨਾਲ ਸਨਮਾਨਿਤ ਕਰਨ ਲਈ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਮੁੱਖ ਮਹਿਮਾਨ ਹੋਣਗੇ l ਇਸ ਸੰਬੰਧੀ ਸਕੂਲਾਂ ਵਿੱਚ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਅਤੇ ਸਾਰੀਆਂ ਤਿਆਰੀਆ ਮੁਕੰਮਲ ਹਨ l ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਲੈਕਚਰਾਰ ਕੰਵਲਜੀਤ ਕੌਰ ਟੀਨਾ, ਕਰਮਜੀਤ ਕੌਰ ਜੱਸਲ, ਸੀਮਾ ਚੋਪੜਾ,ਨਰਿੰਦਰ ਕੌਰ,ਗੁਰਮੀਤ ਸਿੰਘ ਸੰਧੂ ਦਮਨਪ੍ਰੀਤ ਕੌਰ,ਕੰਵਲਜੀਤ ਸਿੰਘ ਵਾਲੀਆ ਅਤੇ ਅਮਨਦੀਪ ਸਿੰਘ ਦਾ ਸਹਿਯੋਗ ਰਹੇਗਾ l

 

NO COMMENTS

LEAVE A REPLY