ਨਬਾਰਡ ਟੀਮ ਵੱਲੋਂ ਸਕੂਲ ਕਮਰਿਆਂ ਦਾ ਨਿਰੀਖਣ

0
10

ਅੰਮਿ੍ਤਸਰ, 16 ਮਈ (ਰਾਜਿੰਦਰ ਧਾਨਿਕ) : ਨਬਾਰਡ ਵੱਲੋਂ ਸ੍ਰੀ ਰਘੂਨਾਥ ਬੀ ਚੀਫ ਜਰਨਲ ਮੈਨੇਜਰ ਨਾਬਾਰਡ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹੇਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿੱਟੇਵਡ ਨੂੰ ਨਬਾਰਡ ਅਧੀਨ ਮਿਲੇ ਐਡੀਸ਼ਨਲ ਕਲਾਸ ਰੂਮਜ਼ ਦਾ ਨਿਰੀਖਣ ਕੀਤਾ ਗਿਆ।ਇਸ ਟੀਮ ਵਿਚ ਸ੍ਰੀ ਰਘੂਨਾਥ ਬੀ ਚੀਫ ਜਰਨਲ ਮੈਨੇਜਰ ਨਾਬਾਰਡ ਤੋਂ ਇਲਾਵਾ ਸ ਜਸਕੀਰਤ ਸਿੰਘ ਅਸਿਸਟੈਂਟ ਜਨਰਲ ਮੈਨੇਜਰ ਨਾਬਾਰਡ ਅੰਮ੍ਰਿਤਸਰ ਅਤੇ ਸ ਮਨਜੀਤ ਸਿੰਘ ਡੀ ਡੀ ਐਮ ਅੰਮ੍ਰਿਤਸਰ ਮੌਜੂਦ ਸਨ| ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪਹੁੰਚਣ ਤੇ ਉਨ੍ਹਾਂ ਦਾ ਸੁਆਗਤ ਦਾ ਸ ਜੁਗਰਾਜ ਸਿੰਘ ਰੰਧਾਵਾ ਜਿਲ੍ਹਾ ਸਿੱਖਿਆ ਅਫਸਰ ਸ ਅੰਮ੍ਰਿਤਸਰ ਵੱਲੋਂ ਕੀਤਾ ਗਿਆ| ਇਸ ਟੀਮ ਵੱਲੋਂ ਸ੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ,ਸ ਬਲਰਾਜ ਸਿੰਘ ਢਿੱਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਅਤੇ ਸ਼੍ਰੀਮਤੀ ਸ਼ਿਵਾਨੀ ਜੇ ਈ ਸਮਗਰਾ ਸਿਖਿਆ ਅਭਿਆਨ ਅੰਮ੍ਰਿਤਸਰ ਦੇ ਨਾਲ ਸਕੂਲਾਂ ਦਾ ਨਿਰੀਖਣ ਕੀਤਾ ਗਿਆ| ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇਰ ਵਿਖੇ ਸਕੂਲ ਗਰਾਂਟ ਦੇਣ ਦਾ ਐਲਾਨ ਬਾਰੇ ਇਸ ਟੀਮ ਨੂੰ ਜਾਣੂ ਕਰਵਾਇਆ| ਇਸ ਪ੍ਰਕਾਰ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿੱਟੇਵਡ ਵਿਖੇ ਨਬਾਰਡ ਅਧੀਨ ਮਿਲੀਆਂ ਗਰਾਂਟਾਂ ਦਾ ਵੇਰਵਾ ਦੱਸਿਆ ਅਤੇ ਹੋਰ ਸਕੂਲ ਦੀਆਂ ਲੋੜਾਂ ਬਾਰੇ ਦੱਸਿਆ ਗਿਆ| ਦਫਤਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪਹੁੰਚਣ ਤੇ ਉਨ੍ਹਾਂ ਦਾ ਸੁਆਗਤ ਦਾ ਸ ਜੁਗਰਾਜ ਸਿੰਘ ਰੰਧਾਵਾ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਅੰਮ੍ਰਿਤਸਰ ਵੱਲੋਂ ਕੀਤਾ ਗਿਆ| ਇਸ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਸਕੈਂਡਰੀ ਨਾਲ ਵਿਸ਼ੇਸ਼ ਗੱਲਬਾਤ ਅਤੇ ਸਕੂਲਾਂ ਦੀ ਲੋੜ ਬਾਰੇ ਜਾਣਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਨੂੰ ਇਹ ਸਕੂਲ ਆਫ ਐਮੀਨੈਂਸ ਦੀ ਤਰਜ਼ ਤੇ ਹੀ ਮਨਾਇਆ ਜਾਵੇਗਾ।

NO COMMENTS

LEAVE A REPLY