ਆਖਿਰ ਕੌਣ ਕਰੇਗਾ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ

0
11

ਲੰਬੇ ਸਮੇਂ ਤੋਂ ਦੇਖਣ ਨੂੰ ਨਹੀਂ ਮਿਲ ਰਿਹਾ ਮੁਲਾਜ਼ਮਾਂ ਦੇ ਹੱਕ ਵਿੱਚ ਕਿਸੇ ਯੁਨੀਅਨ ਦਾ ਸੰਘਰਸ਼

ਅੰਮ੍ਰਿਤਸਰ,11 ਅਪ੍ਰੈਲ (ਰਾਜਿੰਦਰ ਧਾਨਿਕ)- ਨਗਰ ਨਿਗਮ ਅੰਮ੍ਰਿਤਸਰ ਦੇ ਮੁਲਜ਼ਮਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਕਈ ਯੂਨੀਅਨਾਂ ਦੇ ਕਈ ਆਗੂ ਕਈ ਮਹੀਨਿਆਂ ਤੋਂ ਚੁੱਪ ਧਾਰੀ ਬੈਠੇ ਹੋਏ ਹਨ। ਟਾਊਨ ਹਾਲ ਦੇ ਪੁਰਾਣੇ ਦਫਤਰ ਤੋਂ ਲੈ ਕੇ ਰਣਜੀਤ ਐਵੇਨਿਊ ਦੇ ਨਵੇਂ ਦਫ਼ਤਰ ਤੱਕ ਮੁਲਾਜਮਾਂ ਦੇ ਹੱਕਾ ਦੀ ਪੂਰਤੀ ਨੂੰ ਲੈ ਕੇ ਅਕਸਰ ਯੂਨੀਅਨ ਆਗੂਆਂ ਦੇ ਟੀਮ ਸਾਥੀਆਂ ਵੱਲੋਂ ਆਏ ਦਿਨ ਸੰਘਰਸ਼ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਸਨ। ਨਗਰ ਨਿਗਮ ਦੀਆਂ ਕਰੀਬ ਦੋ ਦਰਜਨ ਯੂਨੀਅਨਾਂ ਵਿੱਚੋਂ ਕੁੱਝ ਯੂਨੀਅਨਾਂ ਦੇ ਆਗੂ ਹੀ ਪਿਛਲੇ ਦੋ ਤਿੰਨ ਸਾਲਾਂ ਦੌਰਾਨ ਥੋੜੇ-ਬਹੁਤੇ ਐਕਟਿਵ ਨਜ਼ਰ ਆਉਂਦੇ ਰਹੇ ਹਨ। ਜਦ ਕਿ ਜਿਆਦਾਤਰ ਆਗੂ ਸਿਰਫ ਆਪਣਾ ਨਾਮ ਚਮਕਾਉਣ ਅਤੇ ਦੁਕਾਨਦਾਰੀ ਵਿੱਚ ਲੱਗੇ ਹੋਏ ਹਨ। ਇਸ ਤਰੀਕੇ ਦੇ ਨਾਲ ਹੱਕਾਂ ਤੋਂ ਪਛੜੇ ਹੋਏ ਮੁਲਾਜ਼ਮ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਰ ਕੇ ਪਰੇਸ਼ਾਨ ਅਤੇ ਨਿਰਾਸ਼ ਨਜ਼ਰ ਆ ਰਹੇ ਹਨ।
ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਪੈਣ ਜਾਂ ਮੰਗਾਂ ਦਾ ਪੂਰਾ ਨਾ ਹੋਣ ਦਾ ਮੁੱਖ ਕਾਰਨ ਆਏ ਦਿਨ ਨਵੀਆਂ ਯੂਨੀਅਨਾਂ ਸਥਾਪਿਤ ਹੋਣਾ ਹੈ। ਇਕ ਦੋ ਯੂਨੀਅਨਾਂ ਦੇ ਅੱਗੇ ਲੱਗ ਕੇ ਇੱਕ ਪਲੇਟਫਾਰਮ ਤੇ ਵੱਡੇ ਇਕੱਠ ਦੇ ਨਾਲ ਸਰਕਾਰ ਅਤੇ ਅਧਿਕਾਰੀਆਂ ਤੇ ਮੰਗਾਂ ਲਈ ਦਬਾਅ ਪਾਉਣਾ ਸੌਖਾ ਹੋ ਜਾਂਦਾ ਹੈ। ਜਦ ਕਿ ਜਿਆਦਾ ਯੂਨੀਅਨਾਂ ਦੇ ਵਿੱਚ ਮੁਲਾਜ਼ਮਾਂ ਨੇ ਵੰਡੇ ਜਾਣ ਕਰਕੇ ਵੀ ਮੰਗਾਂ ਦੀ ਪੂਰਤੀ ਨਾ ਹੋਣਾ ਹੈ। ਕਈ ਮਹੀਨੇ ਪਹਿਲਾਂ ਕੁਝ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 24 ਘੰਟੇ ਦੇ ਨੋਟਿਸ ਦੇਣਾ ਕੀ ਖਾਨਾਪੂਰਤੀ ਕੀਤੀ ਗਈ। ਜਦ ਮੁਲਾਜ਼ਮਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਕੋਈ ਵੱਡਾ ਸੰਘਰਸ਼ ਸ਼ੁਰੂ ਨਹੀਂ ਹੋ ਸਕਿਆ। ਮੇਅਰ ਦੀ ਸਖ਼ਤੀ ਦੇ ਚੱਲਦਿਆਂ ਵੀ ਕਈ ਆਗੂਆਂ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ।
ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਦੇ ਵਿੱਚੋਂ ਪੀ ਐਫ ਘੁਟਾਲੇ ਦੀਆਂ ਆਵਾਜ਼ਾਂ ਰਾਜਨੀਤਿਕ ਦਬਾਅ ਹੇਠ ਦੱਬ ਕੇ ਰਹਿ ਗਈਆਂ ਹਨ। ਤਰਸ ਦੇ ਅਧਾਰ ਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਉਮੀਦ ਲੈ ਕੇ ਬੈਠੇ ਲੋਕ ਵੀ ਦਫ਼ਤਰਾਂ ਦਾ ਚੱਕਰ ਮਾਰ ਮਾਰ ਕੇ ਥੱਕ ਰਹੇ ਹਨ। ਸਾਲ 2013-14 ਦਾ ਡੀ ਏ ਦਾ 10% ਬਕਾਇਆ,ਪੇ ਸਕੇਲ ਰਿਵਾਇਜ਼ ਹੋਣ ਦਾ ਬਕਾਇਆ,ਪੈਨਸ਼ਨਰਾਂ ਦਾ ਪੇ ਸਕੇਲ ਦਾ ਬਕਾਇਆ, ਸਫ਼ਾਈ ਅਤੇ ਸੀਵਰੇਜ਼ ਕਰਮਚਾਰੀਆਂ ਦਾ ਬਿਨਾਂ ਜਰੂਰੀ ਸਮਾਨ, ਵਰਦੀਆਂ,ਦਸਤਾਨੇ ਆਦਿ ਸਮੇਤ ਹੋਰ ਕਈ ਮੁਲਾਜ਼ਮਾਂ ਦੀਆਂ ਮੰਗਾਂ ਹਾਊਸ ਵਿਚ ਪਾਏ ਗਏ ਰੋਲੇ ਦੇ ਨਾਲ ਹੀ ਗੁੰਮ ਹੋ ਕੇ ਰਹਿ ਜਾਂਦੀਆਂ ਰਹੀਆਂ।
ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਯੂਨੀਅਨ ਆਗੂ ਹਰਜਿੰਦਰ ਸਿੰਘ ਵਾਲੀਆ,ਵਿਨੋਦ ਬਿੱਟਾ, ਕਰਮਜੀਤ ਸਿੰਘ ਕੇ ਪੀ,ਆਸ਼ੂ ਨਾਹਰ,ਮੇਜਰ ਸਿੰਘ ਦੀਆਂ ਸੰਯੂਕਤ ਪੰਜ ਯੂਨੀਅਨਾਂ ਜਦੋਂ ਇਕੱਠੀਆਂ ਹੋ ਕੇ ਸੰਘਰਸ਼ ਦਾ ਬਿਗਲ ਵਜਾਉਂਦੀਆਂ ਸਨ ਤਾਂ ਮਲਾਜਮਾ ਦੇ ਹੱਕਾਂ ਨੂੰ ਪੂਰਾ ਹੋਣ ਦੇ ਅਸਾਰ ਬਣਦੇ ਸਨ। ਪਰ ਆਏ ਦਿਨ ਕੋਈ ਨਾ ਕੋਈ ਨਵੀਂ ਯੂਨੀਅਨ ਬਣਨ ਦੇ ਨਾਲ ਅਤੇ ਯੂਨੀਅਨ ਆਗੂਆਂ ਦਾ ਆਪਸੀ ਤਾਲਮੇਲ ਦੀ ਕਮੀ ਦੇ ਚੱਲਦਿਆਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਹੱਕ ਮਿਲਦੇ ਨਜ਼ਰ ਨਹੀਂ ਆ ਰਹੇ ਹਨ

NO COMMENTS

LEAVE A REPLY