ਅੰਮ੍ਰਿਤਸਰ 12 ਅਪ੍ਰੈਲ (ਰਾਜਿੰਦਰ ਧਾਨਿਕ) : ਅੱਜ ਵਿਸਾਖੀ ਦੇ ਮੌਕੇ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਡਾ.ਏ.ਐਫ.ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਡਾ.ਗ੍ਰੇਸਪਿੰਟੋ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਮਾਤਮਾ ਅੱਗੇ ਚੰਗੀ ਸਿਹਤ ਅਤੇ ਉਜਵਲਤਾ ਲਈ ਅਰਦਾਸ ਕੀਤੀ ਗਈ। ਅਧਿਆਪਕ ਨੇ ਅੱਜ ਦੇ ਵਿਚਾਰ ਅਤੇ ਅਰਥ ਦੱਸੇ। ਅਧਿਆਪਕ ਦੁਆਰਾ ਵਿਸਾਖੀ ਕਿਉਂ ਅਤੇ ਕਿਵੇਂ ਮਨਾਈ ਜਾਂਦੀ ਹੈ – ਇਹ ਸਭ ਨੂੰ ਦੱਸਿਆ ਗਿਆ ਅਤੇ ਇਸ ਤਿਉਹਾਰ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ – ਇਸ ਬਾਰੇ ਦੱਸਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆਂ ਨੇ ਵਿਸਾਖੀ ਮੌਕੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸਮਾਪਤੀ ਸਕੂਲ ਦੇ ਗੀਤ ਗਾ ਕੇ ਕੀਤੀ ਗਈ।ਇਹ ਪ੍ਰੋਗਰਾਮ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ।