ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਨਵੇਂ ਸੈਸ਼ਨ ਦੀ ਕੀਤੀ ਸ਼ੁਰਆਤ

0
9

 

ਬੁਢਲਾਡਾ, 7 ਅਪ੍ਰੈਲ (ਦਵਿੰਦਰ ਸਿੰਘ ਕੋਹਲੀ) :  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਨਵੇਂ ਸੈਸ਼ਨ ਦਾ ਆਰੰਭ ਕੀਤਾ ਗਿਆ। ਇਸ ਮੋਕੇ ਪਿਛਲੇ ਸੈਸ਼ਨ ਦੋਰਾਨ ਵਾਹਿਗੁਰੂ ਜੀ ਦੀ ਸੰਸਥਾ ਤੇ ਮਿਹਰ ਲਈ ਸ਼ੁਕਰਾਨਾ ਅਤੇ ਨਵੇਂ ਸੈਸ਼ਨ ਦੋਰਾਨ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ ਲਈ ਅਰਦਾਸ ਕੀਤੀ ਗਈ। ਸ਼ੁੱਭ ਦਿਹਾੜੇ ‘ਤੇ 6ਵੀਂ ਤੋਂ 12ਵੀਂ ਤੱਕ ਦੇ ਆਏ ਨਤੀਜਿਆਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਆਈਆਂ ਲਾਡਲੀਆਂ ਬੱਚੀਆਂ ਨੂੰ ਮਾਨਯੋਗ ਡੀ ਡੀ ੳ ਪਿ੍ੰਸੀਪਲ ਅਸ਼ੋਕ ਕੁਮਾਰ ਜੀ, ਥਾਣੇਦਾਰ ਬਲਵੰਤ ਸਿੰਘ ਜੀ, ਚੇਅਰਮੈਨ ਦਰਸ਼ਨ ਸਿੰਘ ਜੀ ਅਤੇ ਸਮੂਹ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਦੀ ਹਾਜ਼ਰੀ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਪਹੁੰਚੇ ਹੋਏ ਸਮਾਜ ਸੇਵੀ, ਸਹਿਯੋਗੀ ਅਤੇ ਸੰਸਥਾ ਦੀ ਭਲਾਈ ਅਤੇ ਚੜ੍ਹਦੀ ਕਲਾ ਲਈ ਯਤਨਸ਼ੀਲ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਅਸ਼ੋਕ ਕੁਮਾਰ ਜੀ ਅਤੇ ਥਾਣੇਦਾਰ ਬਲਵੰਤ ਸਿੰਘ ਜੀ ਦਾ ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਸਾਰੇ ਪਹੁੰਚੇ ਅਧਿਕਾਰੀ, ਸਹਿਯੋਗੀ ਸੱਜਣਾਂ, ਮਾਪਿਆਂ ਅਤੇ ਅਧਿਆਪਕਾਂ ਦਾ ਸਾਂਝੇ ਕਾਰਜ ‘ਚ ਸਹਿਯੋਗ ਅਤੇ ਸਾਥ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਹਰ ਖੇਤਰ ਵਿੱਚ ਸਖ਼ਤ ਮਿਹਨਤ ਕਰਕੇ ਆਪਣਾ, ਮਾਪਿਆਂ, ਅਧਿਆਪਕਾਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।

NO COMMENTS

LEAVE A REPLY