ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਚੇਅਰਪਰਸਨ ਵਲੋ ਨਵੇਂ ਬਣੇ ਅਹੁਦੇਦਾਰਾਂ ਦਾ ਕੀਤਾ ਸਨਮਾਨ

0
41

 

ਬੁਢਲਾਡਾ 6 ਅਪ੍ਰੈਲ (ਦਵਿੰਦਰ ਸਿੰਘ ਕੋਹਲੀ): ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਣ ਵਾਲੀ ਸੰਸਥਾ ਐਂਟੀ ਕਰੱਪਸ਼ਨ ਐਸੋਸੀਏਸ਼ਨ ਇੰਡੀਆ ਨਾਲ ਆਏ ਦਿਨ ਲੋਕ ਜੁੜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਕਰੱਪਸ਼ਨ ਐਸੋਸ਼ੀਏਸ਼ਨ ਇੰਡੀਆ ਦੀ ਜਿਲ੍ਹਾ ਚੇਅਰਪਰਸਨ ਜੀਤ ਦਹੀਆ ਨੇ ਕਿਹਾ ਕਿ ਐਸੋਸ਼ੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਅੰਦਰ ਆਏ ਦਿਨ ਸੰਸਥਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਮਾਨਸਾ ਦੇ ਪਿੰਡ ਖਾਰਾ ਦੇ ਯੂਥ ਪ੍ਰਧਾਨ ਮਾਨਸਾ ਨਛੱਤਰ ਸਿੰਘ ਸੱਤਾ ਅਤੇ ਸੀਨੀਅਰ ਜਨਰਲ ਸਕੱਤਰ ਮਾਨਸਾ ਬਿੱਕਰ ਸਿੰਘ ਭਲੇਰੀਆ ਜੋਂ ਸੰਸਥਾ ਦੇ ਸਮਾਜ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਸੰਸਥਾ ਨਾਲ ਜੁੜੇ ਹਨ। ਜਿਹਨਾ ਦਾ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋ ਬੁੱਕੇ ਦੇ ਕੇ ਆਗਮਨ ਕੀਤਾ ਗਿਆ। ਇਸ ਮੌਕੇ ਜ਼ਿਲਾ ਮੀਡੀਆ ਇੰਚਾਰਜ ਮਾਨਸਾ ਦਵਿੰਦਰ ਸਿੰਘ ਕੋਹਲੀ, ਦਰਸ਼ਨ ਸਿੰਘ ਬਲਾਕ ਪ੍ਰਧਾਨ ਬੋਹਾ, ਸ਼ਹਿਰੀ ਪ੍ਰਧਾਨ ਸੁਮਨ ਲੋਟੀਆ, ਸੋਨੀਆ ਗਰਗ,
ਵਾਈਸ ਜਨਰਲ ਸਕੱਤਰ ਮਾਨਸਾ ਮਨਦੀਪ ਸਿੰਘ ਸਦਾਸਿੰਘ ਵਾਲਾ, ਰੁਪਿੰਦਰ ਕੌਰ, ਬਿੱਕਰ ਸਿੰਘ ਮਘਾਨੀਆ, ਰਾਜਿੰਦਰ ਕੌਰ ਫਫੜੇ, ਸੁਖਵਰਸ਼ਾ ਰਾਣੀ, ਚਰਨਜੀਤ ਕੌਰ, ਗੁਰਜੀਤ ਕੌਰ ਆਦਿ ਹਾਜਰ ਸਨ।

NO COMMENTS

LEAVE A REPLY