ਰੋਇਲ ਸਿਟੀ ਕਲੋਨੀ ਵਿਖੇ ਕਰਵਾਇਆ ਸ੍ਰੀ ਹਨੂੰਮਾਨ ਜੀ ਦਾ ਕੀਰਤਨ

0
10

ਬੁਢਲਾਡਾ 7 ਅਪ੍ਰੈਲ (ਦਵਿੰਦਰ ਸਿੰਘ ਕੋਹਲੀ): ਸ੍ਰੀ ਹਨੂੰਮਾਨ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਥਾਨਕ ਰੋਇਲ ਸਿਟੀ ਦੇ ਵਸਨੀਕਾ ਵੱਲੋਂ ਸੁਭ ਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸੁਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਸਮੂਹ ਕਲੋਨੀ ਦੇ ਵਸਨੀਕਾ ਵੱਲੋਂ ਮਿਲਕੇ ਇਹ ਕੀਰਤਨ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਭਜਨ ਗਾਇਕਾ ਬੇਬੀ ਦੀਪਿਕਾ ਕੁਕਰੇਜਾ (ਫਤਿਹਬਾਦ) ਵੱਲੋਂ ਆਪਣੇ ਭਜਨਾਂ ਅਤੇ ਮਧੁਰ ਅਵਾਜ ਰਾਹੀਂ ਸ੍ਰੀ ਹਨੂੰਮਾਨ ਜੀ ਦੇ ਭਜਨ ਗੁਣਗਾਨ ਕਰਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮੇਹਦੀਪੁਰ ਕੀਰਤਨ ਮੰਡਲ ਵੱਲੋਂ ਪੂਰੀ ਰਾਤ ਹਨੂਮਾਨ ਜੀ ਦਾ ਕੀਰਤਨ ਗੁਣਗਾਨ ਕੀਤਾ ਜਾਵੇਗਾ ਅਤੇ ਹਨੂੰਮਾਨ ਦੀ ਕਥਾ ਦਾ ਉਚਾਰਨ ਕੀਤਾ ਗਿਆ। ਉਨ੍ਹਾ ਦੱਸਿਆ ਕਿ ਇਸ ਭੰਡਾਰੇ ਦੀਆਂ ਤਿਆਰੀਆਂ ਸਮੂਹ ਕਲੋਨੀ ਵਸਨੀਕਾ ਵੱਲੋਂ ਕੀਤੀਆਂ ਗਈਆ ਸਨ। ਇਸ ਮੋਕੇ ਤੇ ਮਹੇਸ਼ ਕੁਮਾਰ ਪ੍ਰਧਾਨ, ਰਘੁਵੀਰ ਸਿੰਘ ਵਾਈਸ ਪ੍ਰਧਾਨ, ਬਲਵਿੰਦਰ ਕੁਮਾਰ ਸੈਕਟਰੀ, ਰਾਹੁਲ ਗਰਗ, ਗਗਨਦੀਪ ਸਿੰਘ, ਅਨੀਲ ਕੁਮਾਰ ਕੈਸੀਅਰ ਆਦਿ ਸਮੇਤ ਸਮੂਹ ਕਲੋਨੀ ਵਾਸੀ ਅਤੇ ਸਹਿਰ ਦੇ ਪੰਤਵੰਤੇ ਹਾਜ਼ਰ ਸਨ।

NO COMMENTS

LEAVE A REPLY