ਓ.ਬੀ.ਸੀ ਮੋਰਚਾ ਦੀ ਬੈਠਕ ਵਿੱਚ ਨਿਰਮਲਪਾਲ ਸਿੰਘ ਚੰਦੀ,ਹਰਵਿੰਦਰ ਸੰਧੂ, ਸੁਖਵਿੰਦਰ ਪਿੰਟੂ ਹੋਏ ਹਾਜ਼ਿਰ
______________
ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ ਨੇ ਮਹਿਮਾਨਾਂ ਦਾ ਕੀਤਾ ਸੁਆਗਤ
__________
ਅੰਮ੍ਰਿਤਸਰ,21 ਮਾਰਚ (ਰਾਜਿੰਦਰ ਧਾਨਿਕ)- ਭਾਜਪਾ ਦੇ ਹੱਕ ਵਿੱਚ ਪੰਜਾਬ ਵਾਸੀਆਂ ਦੇ ਦਿਨ-ਬ-ਦਿਨ ਵੱਧਦੇ ਰੁਝਾਨ ਅਤੇ ਪਾਰਟੀ ਦਾ ਦਾਇਰਾ ਦਿਨੋ-ਦਿਨ ਵਿਸ਼ਾਲ ਹੋਣ ਤੋਂ ਸਾਬਿਤ ਹੋ ਰਿਹਾ ਹੈ ਕੇ ਆਉਣ ਵਾਲੀਆਂ ਹਰ ਇੱਕ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਅੱਜ ਪੰਜਾਬ ਦੀ ਜਨਤਾ ਭਲੀਭਾਂਤ ਜਾਣ ਚੁੱਕੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਨੀਤੀਆਂ, ਸਕੀਮਾਂ,ਯੋਜਨਾਵਾਂ ਨਾਲ ਪੰਜਾਬ ਦੀ ਜਨਤਾ ਨੂੰ ਸੁੱਖ ਸਹੂਲਤਾਂ ਦੇਣ ਦੇ ਨਾਲ-ਨਾਲ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਲੈ ਕੇ ਅਨੇਕਾਂ ਅਜਿਹੇ ਮਹੱਤਵਪੂਰਨ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ 70 ਸਾਲ ਪਹਿਲਾਂ ਕੋਈ ਵੀ ਨਹੀਂ ਕਰ ਸਕਿਆ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਸਥਿਤ ਬੈਠਕ ਦੇ ਦੌਰਾਨ ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ ਵੱਲੋਂ ਕੀਤਾ ਗਿਆ। ਭਾਜਪਾ ਓ.ਬੀ.ਸੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਵੜੈਚ ਦੀ ਦੇਖ-ਰੇਖ ਹੇਠ ਮਜੀਠਾ ਰੋਡ ਵਿਖੇ ਆਯੋਜਿਤ ਬੈਠਕ ਦੇ ਦੌਰਾਨ ਓਬੀਸੀ ਮੋਰਚਾ ਅੰਮ੍ਰਿਤਸਰ ਦੇ ਪ੍ਰਭਾਰੀ ਨਰਿੰਦਰਪਾਲ ਸਿੰਘ ਚੰਦੀ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ,ਹਲਕਾ ਨੌਰਥ ਦੇ ਇੰਚਾਰਜ ਸੁਖਵਿੰਦਰ ਸਿੰਘ ਪਿੰਟੂ ਵੀ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਹਾਜ਼ਰ ਹੋਏ।
ਰਜਿੰਦਰ ਬਿੱਟਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੋਚ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਦੇ ਹਰ ਜ਼ਿਲੇ ਵਿੱਚ ਆਪਣਾ ਅਹਿਮ ਯੋਗਦਾਨ ਅਦਾ ਕਰੇਗਾ। ਜਿਸ ਨੂੰ ਲੈ ਕੇ ਜ਼ਮੀਨੀ ਪੱਧਰ ਤੇ ਖਾਸ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਕਿ ਜ਼ਿਲ੍ਹੇ ਦੀ ਕਮੇਟੀ ਦੇ ਅਹੁਦੇਦਾਰ ਬਣਾਏ ਗਏ ਹਨ। ਉਨ੍ਹਾਂ ਦੀ ਬੈਠਕ ਵਿੱਚ ਹਾਜ਼ਰੀਆਂ ਹਰ ਹਾਲਤ ਵਿੱਚ ਲਾਜ਼ਮੀ ਕੀਤੀ ਜਾਵੇ। ਵਰਕਰ ਪਾਰਟੀ ਦੇ ਲਈ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਕੰਮ ਕਰਦੇ ਹਨ। ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਨੂੰ ਲੈ ਕੇ ਹਰ ਇੱਕ ਦਾ ਸਹਿਯੋਗ ਜ਼ਰੂਰੀ ਹੈ। ਇਸ ਦੇ ਲਈ ਸਾਥੀ ਆਪਣੀ ਕਮਰ ਜ਼ਰੂਰ ਕੱਸ ਲੈਣ।
ਡਾ.ਹਰਵਿੰਦਰ ਸਿੰਘ ਸੰਧੂ, ਨਰਿੰਦਰਪਾਲ ਸਿੰਘ ਚੰਦੀ, ਸੁਖਵਿੰਦਰ ਸਿੰਘ ਪਿੰਟੂ ਨੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ,ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਦਰਜਨਾਂ ਸਕੀਮਾਂ ਦਾ ਪੰਜਾਬਵਾਸੀ ਲਾਭ ਉਠਾ ਰਹੇ ਹਨ। ਕਈ ਵਿਰੋਧੀ ਪਾਰਟੀਆਂ ਦੇ ਲੋਕ ਭਾਜਪਾ ਦੀਆਂ ਯੋਜਨਾਵਾਂ ਨੂੰ ਆਪਣੇ ਨਾਮ ਨਾਲ ਜੋੜ ਕੇ ਝੂਠੇ ਤੇ ਬੇ-ਬੁਨਿਆਦ ਪ੍ਰਚਾਰ ਕਰ ਰਹੇ ਹਨ। ਪਰ ਪੰਜਾਬ ਦੀ ਜਨਤਾ ਭਲੀਭਾਂਤ ਜਾਣਦੀ ਹੈ, ਕਿ ਉਨ੍ਹਾਂ ਦੇ ਹੱਕਾਂ ਅਤੇ ਭਵਿੱਖ ਦੀ ਰਾਖੀ ਸਿਰਫ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੀ ਭਾਜਪਾ ਦਾ ਓ.ਬੀ.ਸੀ ਮੋਰਚਾ ਪੂਰੀ ਤਰ੍ਹਾਂ ਐਕਟਿਵ ਹੋ ਕੇ ਅਹਿਮ ਸੇਵਾਵਾਂ ਭੇਟ ਕਰ ਰਿਹਾ ਹੈ। ਬੈਠਕ ਦੇ ਦੌਰਾਨ ਕਈ ਅਕਾਲੀ ਅਤੇ ਕਾਂਗਰਸੀ ਸਾਥੀਆਂ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਸਨਮਾਨਿਤ ਵੀ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ ਨੇ ਟੀਮ ਸਾਥੀਆਂ ਦੇ ਨਾਲ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਦਾ ਗਠਨ ਕਰਨ ਦੇ ਨਾਲ ਨਾਲ ਸ਼ਹਿਰ ਦੇ ਪੰਜ ਹਲਕਿਆਂ ਦੇ ਪ੍ਰਭਾਰੀਆਂ ਸਮੇਤ 21 ਮੰਡਲਾਂ ਦੇ ਨਾਲ ਮੋਰਚੇ ਦੇ ਇੰਚਾਰਜ ਤੈਨਾਤ ਕਰ ਦਿਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਟੀਮ ਸਾਥੀ ਰਾਜਨੀਤਿਕ ਕੰਮ ਕਰਨ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਅਦਾ ਕਰਨਗੇ। ਇਸ ਮੌਕੇ ਤੇ ਮੋਰਚਿਆਂ ਦੇ ਜਨਰਲ ਸੈਕਟਰੀ ਹਰਪਾਲ ਸਿੰਘ,ਜੱਜੀ ਪ੍ਰਧਾਨ,ਪੰਜਾਬ ਓ.ਬੀ.ਸੀ ਮੋਰਚਾ ਦੇ ਅਹੁਦੇਦਾਰ ਸਿੰਮੀ ਵੇਰਕਾ,ਤਰੁਣ ਜੱਸੀ,ਕੰਵਲਜੀਤ ਸਿੰਘ ਸੰਨੀ,ਮੁਨੀਸ਼ ਕੁਮਾਰ ਤੋਂ ਇਲਾਵਾ ਲਵਲੀਨ ਵੜੈਚ,ਹਰਸਿਮਰਨ ਸਿੰਘ,ਪਵਨਦੀਪ ਸਿੰਘ ਸ਼ੈਲੀ, ਹਰਪ੍ਰੀਤ ਸਿੰਘ ਧੂੰਨਾ, ਹਰਮਿੰਦਰ ਸਿੰਘ ਵੇਰਕਾ, ਸਰਬਜੀਤ ਸਿੰਘ ਢੋਟ, ਇਸਵਿਸ਼ਾਲ ਕਾਂਡ ਆਰਿਆ, ਰਜਿੰਦਰ ਸਿੰਘ,ਰਾਜ ਕੁਮਾਰ ਰਿੰਕੂ,ਕੰਵਲਜੀਤ ਸਿੰਘ ਬੱਲ, ਅਵਤਾਰ ਸਿੰਘ,ਚੰਦਰ ਮੋਹਨ, ਰਾਮ ਕ੍ਰਿਸ਼ਨ,ਕਿਰਪਾਲ ਸਿੰਘ, ਰਣਜੀਤ ਸਿੰਘ ਵੇਰਕਾ,ਰਾਮ ਰੂਪ,ਜਸਪਾਲ ਸਿੰਘ,ਅਨਮੋਲ, ਅਮਰਜੀਤ ਸਿੰਘ ਸਮੇਤ ਹੋਰ ਕਈ ਭਾਜਪਾ ਵਰਕਰ ਮੌਜੂਦ ਸਨ।