ਨਿਮੋਨੀਆਂ ਤੋਂ ਬਚਾਅ ਲਈ ਬੱਚੇ ਨੂੰ ਜਨਮ ਤੋਂ ਪਹਿਲੇ ਘੰਟੇ ਚ ਮਾਂ ਦਾ ਦੁੱਧ ਪਿਆਉਣਾ ਜ਼ਰੂਰੀ : ਮੱਤੀ

0
17

 

ਬੁਢਲਾਡਾ, 19 ਨਵੰਬਰ (ਦਵਿੰਦਰ ਸਿੰਘ ਕੋਹਲੀ) :  ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਰਹਿਨੁਮਈ ਹੇਠ ਬਲਾਕ ਵਿਚ ਸੋਸ਼ਲ ਅਵੇਅਰਨੈੱਸ ਐਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆਂ ਸਕਸੈਸਫੁੱਲੀ ਮੁਹਿੰਮ ਤਹਿਤ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਮੀਨਾਰ ਲਾਇਆ ਗਿਆ । ਇਸ ਮੌਕੇ ਅੱਜ ਇਥੇ ਲੋਕਾਂ ਨੂੰ ਜਾਗਰੂਕ ਕਰਦਿਆ ਬੁਢਲਾਡਾ ਵਿਚ ਹਰਬੰਸ ਮੱਤੀ ਬੀ.ਈ.ਈ.ਨੇ ਕਿਹਾ ਕਿ ਨਿਮੂਨੀਆਂ ਇਕ ਗੰਭੀਰ ਬਿਮਾਰੀ ਹੈ ਤੇ ਹਰ ਸਾਲ ਦੇਸ਼ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਕਾਰਨ ਹੈ। ਸਾਂਸ ਮੁਹਿੰਮ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਨਿਮੋਨੀਆਂ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਮੁਲਕ ਭਰ ਚ ਸਾਲ 2019 ਤੋਂ ਚਲਾਈ ਜਾ ਰਹੀ ਹੈ। ਨਿਮੋਨੀਆਂ ਫੇਫੜਿਆਂ ਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਤੇ ਮਾਪਿਆਂ ਨੂੰ ਇਸ ਦਾ ਘਰੇਲੂ ਇਲਾਜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਬੱਚਿਆਂ ਦੇ ਵਿਚ ਨਿਮੋਨੀਆਂ ਦੇ ਲੱਛਣਾਂ ਬਾਰੇ ਦੱਸਿਆਂ ਕਿ ਜੇਕਰ ਬੱਚਿਆਂ ਨੂੰ ਲੰਮਾ ਸਮਾਂ ਖੰਘ ਤੇ ਜੁਕਾਮ ਰਹੇ, ਤੇਜ਼ੀ ਨਾਲ ਸਾਹ ਲਵੇ, ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਫਿਰ ਛਾਤੀ ਦਾ ਥੱਲੇ ਧੱਸਣਾ, ਤੇਜ਼ ਬੁਖਾਰ ਹੋਣਾ ਆਮ ਲੱਛਣ ਹੈ। ਇਸ ਤੋਂ ਇਲਾਵਾ ਬੱਚੇ ਨੂੰ ਕਾਂਬਾ ਲੱਗੇ, ਸੁਸਤੀ ਰਹੇ ਜਾਂ ਫਿਰ ਬਹੁਤ ਜ਼ਿਆਦਾ ਨੀਂਦ ਆਵੇ ਤਾਂ ਬੱਚੇ ਨੂੰ ਨੇੜਲੇ ਸਿਹਤ ਕੇਂਦ ਵਿਖੇ ਜਾਂਚ ਲਈ ਲਿਜਾਣਾ ਚਾਹੀਦਾ ਹੈ। ਨਿਮੋਨੀਆਂ ਤੋਂ ਬਚਾਅ ਲਈ ਬੱਚੇ ਨੂੰ ਜਨਮ ਤੋਂ ਪਹਿਲੇ ਘੰਟੇ ਵਿਚ ਮਾਂ ਦਾ ਦੁੱਧ ਪਿਆਉਣਾ ਬਹੁਤ ਜ਼ਰੂਰੀ ਹੈ ਤੇ ਮਾਪਿਆਂ ਵੱਲੋਂ ਛੇ ਮਹੀਨਿਆਂ ਤੋਂ ਬਾਅਦ ਬੱਚੇ ਨੂੰ ਓਪਰੀ ਠੋਸ ਖੁਰਾਕ ਦੇਣੀ ਚਾਹੀਦੀ ਹੈ। ਬੱਚੇ ਦਾ ਸੰਪੂਰਨ ਟੀਕਾਕਰਨ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ। ਨਿਮੋਨੀਆਂ ਤੋਂ ਬਚਾਅ ਲਈ ਮਾਪਿਆਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਆਪਣੇ ਬੱਚਿਆਂ ਨੂੰ ਉਨੀ ਕੱਪੜੇ ਪਹਿਨਾਉਣੇ ਚਾਹੀਦੇ ਹਨ। ਤੇ ਉਨ੍ਹਾਂ ਨੂੰ ਨੰਗੇ ਪੈਰੀ ਨਹੀਂ ਰੱਖਣਾ ਚਾਹੀਦਾ। ਖਾਣਾ ਪਕਾਉਣ ਤੋਂ ਪਹਿਲਾਂ ਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਵੋ।

NO COMMENTS

LEAVE A REPLY