ਭਾਰਤੀਯ ਜੀਵਨ ਬੀਮਾ ਨਿਗਮ ਦੇ ਏਜੰਟਾਂ ਨੂੰ ਕਾਮਯਾਬੀ ਦਾ ਪੜ੍ਹਾਇਆ ਪਾਠ

0
34

ਬਰਾਂਚ ਨੰਬਰ ਇੱਕ ਵੱਲੋਂ ਬੈਠਕ ਆਯੋਜਿਤ
________
ਅੰਮ੍ਰਿਤਸਰ,16 ਮਾਰਚ (ਪਵਿੱਤਰ ਜੋਤ)- ਭਾਰਤੀਯ ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ ਇੱਕ ਵੱਲੋਂ ਬੈਠਕ ਆਯੋਜਿਤ ਕੀਤੀ ਗਈ। ਸੀਨੀਅਰ ਬਰਾਂਚ ਮੈਨੇਜਰ ਅਜੇ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਬੈਠਕ ਦੌਰਾਨ ਵਿਕਾਸ ਅਧਿਕਾਰੀ ਜਸਬੀਰ ਸਿੰਘ ਗਿੱਲ,ਗੋਪਾਲ ਖੋਸਲਾ, ਜਸਪਾਲ ਸਿੰਘ ਦੇ ਟੀਮ ਏਜੰਟਾਂ ਨੂੰ ਵੱਖ ਵੱਖ ਪਾਲਸੀਆਂ ਸਬੰਧੀ ਜਾਗਰੂਕ ਕਰਦੇ ਹੋਏ ਵੱਧ ਤੋਂ ਵੱਧ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਬਰਾਂਚ ਮੈਨੇਜਰ ਅਜੇ ਗੁਪਤਾ, ਸਹਾਇਕ ਬ੍ਰਾਂਚ ਮੈਨੇਜਰ ਰਸ਼ਪਾਲ ਸਿੰਘ,ਦੀਪਕ ਢੀਂਗਰਾ,ਜਸਬੀਰ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਨਿਉਂ ਜੀਵਨ ਸ਼ਾਂਤੀ,ਜੀਵਨ ਅਕਸ਼ੇ, ਜੀਵਨ ਆਨੰਦ,ਜੀਵਨ ਲਾਭ ਸਮੇਤ ਐੱਲ ਆਈ ਸੀ ਦੀਆਂ ਹੋਰ ਪਾਲਸੀਆਂ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਕਤ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕ ਐਲ ਆਈ ਸੀ ਦੀਆਂ ਪਾਲਸੀਆਂ ਤੇ ਅਥਾਹ ਵਿਸ਼ਵਾਸ਼ ਰੱਖਦੇ ਹਨ। ਜਿਸ ਦੇ ਚੱਲ਼ਦਿਆਂ ਕਰੋੜਾਂ ਨਵੀਆਂ ਪਾਲਸੀਆਂ ਕਰਨ ਦੇ ਨਾਲ ਸਾਡਾ ਦਾਇਰਾ ਹੋਰ ਜ਼ਿਆਦਾ ਵਿਸ਼ਾਲ ਹੋਇਆ ਹੈ। ਏਜੰਟਾਂ ਨੂੰ ਮਾਰਚ ਮਹੀਨੇ ਲਈ ਕੱਢੀਆਂ ਗਈਆਂ ਪ੍ਰਤੀਯੋਗਤਾਵਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਐੱਮ ਡੀ ਆਰ ਟੀ ਬਣੇ ਵਿਸ਼ਾਲ ਸ਼ਰਮਾ ਤੋਂ ਇਲਾਵਾ ਚੰਗੀਆਂ ਸੇਵਾਵਾਂ ਭੇਂਟ ਕਰਨ ਵਾਲੇ ਏਜੰਟਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਕੇਸ਼ ਕੁਮਾਰ,ਦਿਲਬਾਗ ਸਿੰਘ, ਇੰਦਰਪਾਲ ਸਿੰਘ,ਬਲਵਿੰਦਰ ਕੌਰ,ਸ਼ੰਮੀ ਕਪੂਰ,ਰਾਮ ਅਵਤਾਰ,ਰਮੇਸ਼ ਚੰਦਰ ਸ਼ਰਮਾ, ਸੰਧਿਆ,ਅਰੁਣ,ਸੂਭੋਧ ਸਮੇਤ ਵੱਡੀ ਗਿਣਤੀ ਵਿਚ ਏੰਜਟ ਮੌਜੂਦ ਸਨ।

NO COMMENTS

LEAVE A REPLY