ਡਿਪਟੀ ਕਮਿਸ਼ਨਰ ਵੱਲੋਂ ਵੋਟਾਂ ਕਾਰਨ ਬਕਾਇਆ ਪਏ ਕੰਮ ਤਰਜੀਹ ਅਧਾਰ ਉੱਤੇ ਨਿਬੇੜਨ ਦੀ ਹਦਾਇਤ

0
36

-ਸਾਰੇ ਦਫਤਰਾਂ ਵਿੱਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ
ਅੰਮਿ੍ਤਸਰ, 16 ਮਾਰਚ (ਰਾਜਿੰਦਰ ਧਾਨਿਕ) : ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹੇ ਦੇ ਸਾਰੇ ਐਸ ਡੀ ਐਮ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਹਦਾਇਤ ਕੀਤੀ ਹੈ ਕਿ ਵੋਟਾਂ ਦੌਰਾਨ ਜਿਲਾ ਨਿਵਾਸੀਆਂ ਦੇ ਜੋ ਕੰਮ ਬਕਾਇਆ ਪਏ ਹਨ, ਉਹ ਪਹਿਲ ਦੇ ਅਧਾਰ ਉਤੇ ਨਿਬੇੜੇ ਜਾਣ। ਉਨ੍ਹਾਂ ਕਿਹਾ ਕਿ ਇੰਨਾ ਬਕਾਇਆ ਪਏ ਕੰਮਾਂ ਤੋਂ ਇਲਾਵਾ ਰੋਜ਼ਮਰਾ ਦੇ ਕੰਮਾਂ ਲਈ ਦਫਤਰਾਂ ਵਿੱਚ ਆਉਂਦੇ ਸਾਰੇ ਲੋਕਾਂ ਦੇ ਦਫਤਰੀ ਕੰਮ ਨਾਲੋ ਨਾਲ ਨਿਪਟਾਏ ਜਾਣ।
ਸ ਖਹਿਰਾ ਨੇ ਕਿਹਾ ਕਿ ਵੋਟਾਂ ਦੌਰਾਨ ਸਾਰੀ ਮਸ਼ੀਨਰੀ ਚੋਣਾਂ ਕਰਵਾਉਣ ਵਿੱਚ ਰੁੱਝੀ ਰਹਿਣ ਕਾਰਨ ਲੋਕਾਂ ਦੇ ਬਹੁਤ ਸਾਰੇ ਕੰਮ ਦਫਤਰਾਂ ਵਿੱਚ ਬਕਾਇਆ ਪਏ ਹਨ, ਇਸ ਲਈ ਜਰੂਰੀ ਹੈ ਕਿ ਸਾਰੇ ਅਮਲੇ ਦੀਆਂ ਡਿਊਟੀਆਂ ਲਗਾ ਕੇ ਇਨ੍ਹਾਂ ਕੰਮਾਂ ਨੂੰ ਨਿਬੇੜ ਲਿਆ ਜਾਵੇ। ਸ ਖਹਿਰਾ ਨੇ ਐਸ ਡੀ ਐਮ ਨੂੰ ਆਪਣੀਆਂ ਤਹਿਸੀਲਾਂ ਦੀ ਲਗਾਤਾਰ ਜਾਂਚ ਕਰਦੇ ਰਹਿਣ ਲਈ ਕਿਹਾ, ਤਾਂ ਜੋ ਸਟਾਫ ਅਵੇਸਲਾ ਨਾ ਹੋਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਐਸ ਡੀ ਐਮ ਨਾਲ ਗੱਲਬਾਤ ਕਰਦੇ ਸ ਗੁਰਪ੍ਰੀਤ ਸਿੰਘ ਖਹਿਰਾ।

NO COMMENTS

LEAVE A REPLY