ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨਸ਼ਾ ਜਾਗਰੂਕ ਕੈਂਪ ਅਤੇ ਟ੍ਰੈਫਿਕ ਨਿਯਮ ਸੈਮੀਨਾਰ ਕਰਵਾਇਆ।

0
14

ਬੁਢਲਾਡਾ, 24 ਮਾਰਚ-(ਦਵਿੰਦਰ ਸਿੰਘ ਕੋਹਲੀ)-ਅਜਾਦੀ ਘੁਲਾਟੀਆ ਦੀ ਵਾਰਿਸ ਹੋਣਹਾਰ ਧੀ ਸਮਾਜ ਸੇਵਿਕਾ ਜੀਤ ਦਹੀਆ ਚੈਅਰਪਰਸਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਵੱਲੋਂ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦੇਣ ਵਾਲੇ ਸੂਰਬੀਰ ਮਹਾਨ ਦੇਸ਼ ਭਗਤ ਅਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਪੰਚਾਇਤੀ ਬੁਢਲਾਡਾ ਵਿਖੇ ਨਸ਼ਿਆਂ ਸੰਬੰਧਿਤ ਜਾਗਰੂਕਤਾ ਕੈਂਪ ਅਤੇ ਟ੍ਰੈਫਿਕ ਨਿਯਮ ਸੈਮੀਨਾਰ ਲਗਾਇਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਪਰਸਨ ਜੀਤ ਦਹੀਆ,ਐਂਟੀ ਕੁਰੱਪਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਸੂਬਾ ਕਾਨੂੰਨੀ ਸਲਾਹਕਾਰ ਮਨਿੰਦਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਵਿਸ਼ੇਸ਼ ਕੈਂਪ ਲਗਾਇਆ। ਜਿਸ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਫਿੱਟ ਲਾਈਫ ਹਰਬਲ ਲਾਈਫ ਟੀਮ ਵੱਲੋਂ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਦਵਾਈਆਂ ਬਿਲਕੁਲ ਮੁਫ਼ਤ ਵੰਡੀਆਂ ਗਈਆਂ।ਇਸ ਤੋਂ ਇਲਾਵਾ ਟ੍ਰੈਫਿਕ ਇੰਚਾਰਜ ਸੁਰੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਉੱਘੇ ਪੰਜਾਬੀ ਲੋਕ ਗਾਇਕ ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ ਨੇ ਆਪਣੀ ਕਲਾ ਅਤੇ ਸੰਗੀਤ ਨਾਲ ਸਮੂਹ ਆਏ ਹੋਏ ਮਹਿਮਾਨਾਂ ਦਾ ਮਨ ਪ੍ਰਚਾਵਾ ਕੀਤਾ।ਇਸ ਤੋਂ ਇਲਾਵਾ ਰਣਵੀਰ ਸਿੰਘ ਰਾਣਾ ਅਤੇ ਸੁਖਵਰਸਾ ਰਾਣੀ ਨੇ ਆਪਣੀ ਸਕਿਟ ਰਾਹੀਂ ਲੋਕਾਂ ਦਾ ਹਾਸ-ਰਸ ਕੀਤਾ।ਇਸ ਮੌਕੇ ਡਾ.ਪਰਮਿੰਦਰ ਸਿੰਘ ਹਮੀਦੀ (ਪ੍ਰਧਾਨ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ), ਬਲਾਕ ਬੋਹਾ ਦੇ ਪ੍ਰਧਾਨ ਦਰਸ਼ਨ ਸਿੰਘ ਹਾਕਮ ਵਾਲਾ,ਯੂਥ ਪ੍ਰਧਾਨ ਨਿਰਭੈ ਸਿੰਘ ਕੁਲੈਹਰੀ, ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਪਰਸਨ ਜੀਤ ਦਹੀਆ ਦੀ ਮਾਤਾ ਹਰਪਾਲ ਕੌਰ, ਹਰਪ੍ਰੀਤ ਰਾਣਾ,ਮਨਦੀਪ ਸਿੰਘ ਜਨਰਲ ਸਕੱਤਰ ਐਂਟੀ ਕੁਰੱਪਸ਼ਨ, ਐਡਵੋਕੇਟ ਰੋਜ਼ੀ ਗਰਗ ਬਠਿੰਡਾ, ਮਮਤਾ ਰਾਣੀ,ਸੁਖਵਿੰਦਰ ਸਿੰਘ ਬੱਬਲ, ਸੁਮਨ ਰਾਣੀ, ਸੁਖਵਰਸਾ ਰਾਣੀ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਰਹੇ।

NO COMMENTS

LEAVE A REPLY