*ਅੰਤਰ-ਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ
ਅੰਮ੍ਰਿਤਸਰ 7 ਮਾਰਚ (ਪਵਿੱਤਰ ਜੋਤ) : ਅੰਤਰ-ਰਾਸ਼ਟਰੀ ਮਹਿਲਾਂ ਦਿਵਸ ਮੌਂਕੇ ਪ੍ਰਸਿੱਧ ਸਮਾਜ ਸੇਵਕ ਅਤੇ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਸ਼੍ਰੀਮਤੀ ਵੀਨਾ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਨੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਕਾਫ਼ੀ ਲੰਬੀ ਲੜਾਈ ਲੜੀ ਹੈ । ਔਰਤ ਦੀ ਹੋਂਦ,ਲਿੰਗਕ ਬਰਾਬਰੀ, ਆਜ਼ਾਦੀ ਤੇ ਸੁਰੱਖਿਆ ਦਾ ਮਸਲਾ ਸਾਡੇ ਸਮਾਜ ਦਾ ਮੁੱਖ ਮੁੱਦਾ ਹੈ । ਸਮਾਜ ਵਿਚ ਆਪਣੀ ਬਣਦੀ ਜਗਾ ਪ੍ਰਾਪਤ ਕਰਨ ਲਈ ਔਰਤ ਅਜੇ ਵੀ ਜੂਝ ਰਹੀ ਹੈ । ਪਹਿਲਾਂ ਨਾਲੋਂ ਔਰਤ ਪੜ੍ਹ ਲਿਖ ਕੇ ਚੇਤੰਨ ਹੋਈ ਹੈ ਅਤੇ ਉਹ ਆਪਣੀ ਦਸ਼ਾ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਪਰ ਸਵਾਲ ਇਹ ਹੈ ਕਿ ਅਜੇ ਵੀ ਉਸ ਦੀ ਭੂਮਿਕਾ ਨੂੰ ਅਣਗੌਲਿਆ ਜਾਂਦਾ ਹੈ । ਦੁਨੀਆ ਦੀ ਅੱਧੀ ਵਸੋਂ ਭਾਵੇਂ ਔਰਤਾਂ ਦੀ ਹੈ । ਪਰ ਉਨ੍ਹਾਂ ਦੀ ਪਛਾਣ ਮਾਂ,ਭੈਣ, ਪਤਨੀ,ਬੇਟੀ ਕਰ ਕੇ ਹੈ , ਇਨਸਾਨ ਕਰ ਕੇ ਨਹੀਂ ਹੈ l ਔਰਤ ਵੱਡੇ – ਵੱਡੇ ਅਹੁਦਿਆਂ ‘ ਤੇ ਵੀ ਬਿਰਾਜਮਾਨ ਹੈ । ਉਹ ਪ੍ਰਸ਼ਾਸਨ , ਫ਼ੌਜ , ਪੁਲਿਸ ਤੇ ਹੋਰ ਖੇਤਰਾਂ ਵਿਚ ਮੋਹਰੀ ਹੋ ਕੇ ਕੰਮ ਕਰ ਰਹੀ ਹੈ । ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ‘ ਤੇ ਵੀ ਇਕ ਔਰਤ ਬਿਰਾਜਮਾਨ ਸੀ । ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਔਰਤਾਂ ਦੀਆਂ ਸਮੱਸਿਆਵਾਂ ਇੰਨੀਆਂ ਬਹੁ – ਪਰਤੀ , ਬਹੁ – ਦਿਸ਼ਾਵੀ , ਬਹੁ – ਅਰਥੀ , ਬਹੁ – ਪੱਖੀ , ਬਹੁ – ਰੂਪੀ ਹਨ ਜਿਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ ।ਕੋਈ ਸਮਾਂ ਸੀ ਜਦ ਔਰਤਾਂ ਨੂੰ ਮਰਦਾਂ ਨਾਲੋਂ ਸਰੀਰਕ ਅਤੇ ਮਾਨਸਿਕ ਪੱਖੋਂ ਕਮਜੋਰ ਸਮਝਿਆ ਜਾਂਦਾ ਸੀ । ਪਰ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਅਤੇ ਔਰਤਾਂ ਨੇ ਕੁਝ ਰੱਬੀ ਰੂਹਾਂ ਦੇ ਸਾਥ ਸਦਕਾ ਆਪਣੇ ਅੰਦਰ ਛੁਪੀ ਅਸੀਮ ਤਾਕਤ ਦਾ ਲੋਹਾ ਮੰਨਵਾਇਆ ਅਤੇ ਹਰ ਖੇਤਰ ਵਿੱਚ ਅੱਗੇ ਆ ਕੇ ਇਹ ਸਾਬਿਤ ਕੀਤਾ ਕਿ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ । ਔਰਤਾਂ ਨੇ ਆਪਣੀ ਮਿਹਨਤ ਸਦਕਾ ਨਾ ਕੇਵਲ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਬਲਕਿ ਆਪਣੇ ਦੇਸ਼ ਦਾ ਨਾਂਅ ਕੌਮੀਂ ਤੇ ਕੌਮਾਂਤਰੀ ਪੱਧਰ ਤੇ ਚਮਕਾਇਆ ਹੈ ਚਾਹੇ ਖੇਡਾਂ,ਰਾਜਨੀਤੀ ਜਾਂ ਕੋਈ ਹੋਰ ਖੇਤਰ ਹੋਵੇ l ਜਿਹੜੀ ਔਰਤ ਬੱਚੇ ਨੂੰ ਜਨਮ ਦੇਣ ਦਾ ਦਰਦ ਸਹਾਰਦੀ ਹੈ , ਉਸ ਨੂੰ ਅਸੀਂ ਮਰਦ ਤੋਂ ਘੱਟ ਕਿਵੇਂ ਕਹਿ ਸਕਦੇ ਹਾਂ ? ਔਰਤ ਨੂੰ ਪਰਮਾਤਮਾ ਵਲੋਂ ਰੱਬੀ ਦਾਤਾਂ ਮਿਲੀਆਂ ਹੁੰਦੀਆਂ ਹਨ , ਉਸ ਨੂੰ ਮਰਦ ਦੀ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ । ਜੇਕਰ ਅਸੀਂ ਸਾਲ ਦਾ ਇਕ ਦਿਨ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਰਾਖਵਾਂ ਰੱਖਿਆ ਹੈ ਤਾਂ ਸਾਨੂੰ ਇਸ ਨੂੰ ਵੱਡੇ ਪੱਧਰ ਤੇ ਮਨਾਉਣਾ ਵੀ ਚਾਹੀਦਾ ਹੈ । ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਔਰਤ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਦੇ ਪੂਰੇ ਅਵਸਰ ਪ੍ਰਦਾਨ ਕਰੀਏ, ਔਰਤ ਸ਼ਕਤੀ ਦਾ ਨਾਂਅ ਹੈ , ਔਰਤ ਜੱਗ ਜਣਨੀ ਹੈ । ਉਸ ਨੂੰ ਸਿਰਫ ਪਿਆਰ ਦੀ ਜ਼ਰੂਰਤ ਹੈ , ਘਿਣਾ ਦੀ ਨਜ਼ਰ ਨਾਲ ਨਾ ਵੇਖ ਕੇ ਔਰਤ ਨੂੰ ਸਿਰਫ ਪਿਆਰ ਅਤੇ ਸਤਿਕਾਰ ਦਿੱਤਾ ਜਾਵੇ । ਮਾਪੇ ਆਪਣੀਆਂ ਧੀਆਂ ਨੂੰ ਪੜਾਉਣ ਅਤੇ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਤਾਂ ਜੋ ਧੀਆਂ ਆਪਣੇ ਮਾਪਿਆਂ ਦਾ ਨਾਂਅ ਜੱਗ ਵਿਚ ਉੱਚਾ ਕਰ ਸਕਣ lਅੱਜ ਦੇ ਸਮਾਜ ਨੂੰ ਲੋੜ ਹੈ ਤਾਂ ਸਿਰਫ਼ ਮਜ਼ਬੂਤ ਸ਼ਾਸਕ ਦੀ ਜੋ ਕਿ ਇਕ ਔਰਤ ਹੀ ਬਣ ਸਕਦੀ ਹੈ । ਜੇਕਰ ਅੱਜ ਇਕ ਔਰਤ ਅਗੇ ਆ ਕੇ ਦੇਸ਼ ਨੂੰ ਚਲਾਉਣ ਦੇ ਸਮਰੱਥ ਹੋ ਜਾਂਦੀ ਹੈ ਤਾਂ ਇਸ ਸਮਾਜ ਵਿਚ ਔਰਤਾਂ ਅਤੇ ਆਉਣ ਵਾਲੀ ਪੀੜ੍ਹੀ ਮਜ਼ਬੂਤ ਹੋਣ ਦੇ ਨਾਲ ਨਾਲ ਉਸ ਦਾ ਰੁਤਬਾ ਵੀ ਉੱਚਾ ਹੋ ਜਾਵੇਗਾ । ਤਾਂ ਆਓ ਰਲ – ਮਿਲ ਕੇ ਔਰਤ ਨੂੰ ਮਜ਼ਬੂਤ ਬਣਾਉਣ ਲਈ ਯਤਨ ਕਰੀਏ ਅਤੇ ਆਪਣੇ ਰਾਸ਼ਟਰ ਨੂੰ ਵੀ ਮਜ਼ਬੂਤ ਬਣਾਈਏ l ਆਖ਼ਿਰ ਵਿੱਚ ਸਾਰੀਆਂ ਸਖਸ਼ੀਅਤਾਂ ਨੇ ਕਹਿਆਂ ਔਰਤ ਨੰਬਰ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ । ਘਰਾਂ ਤੋਂ ਬਾਹਰ ਕੰਮ – ਕਾਜ ਕਰਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ । ਆਪਣੇ ਘਰਾਂ ‘ ਚ ਕੰਮ ਕਰਦੀਆਂ ਔਰਤਾਂ ਦੇ ਘਰੇਲੂ ਕੰਮਾਂ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ । ਔਰਤ ਨੂੰ ਮਾਂ – ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ lਅੱਜ ਦੇ ਸਮਾਜ ਨੂੰ ਲੋੜ ਹੈ ਤਾਂ ਸਿਰਫ਼ ਮਜ਼ਬੂਤ ਸ਼ਾਸਕ ਦੀ ਜੋ ਕਿ ਇਕ ਔਰਤ ਹੀ ਬਣ ਸਕਦੀ ਹੈ । ਜੇਕਰ ਅੱਜ ਇਕ ਔਰਤ ਅਗੇ ਆ ਕੇ ਦੇਸ਼ ਨੂੰ ਚਲਾਉਣ ਦੇ ਸਮਰੱਥ ਹੋ ਜਾਂਦੀ ਹੈ ਤਾਂ ਇਸ ਸਮਾਜ ਵਿਚ ਔਰਤਾਂ ਅਤੇ ਆਉਣ ਵਾਲੀ ਪੀੜ੍ਹੀ ਮਜ਼ਬੂਤ ਹੋਣ ਦੇ ਨਾਲ ਨਾਲ ਉਸ ਦਾ ਰੁਤਬਾ ਵੀ ਉੱਚਾ ਹੋ ਜਾਵੇਗਾ । ਤਾਂ ਆਓ ਰਲ – ਮਿਲ ਕੇ ਔਰਤ ਨੂੰ ਮਜ਼ਬੂਤ ਬਣਾਉਣ ਲਈ ਯਤਨ ਕਰੀਏ ਅਤੇ ਆਪਣੇ ਰਾਸ਼ਟਰ ਨੂੰ ਵੀ ਮਜ਼ਬੂਤ ਬਣਾਈਏ l