ਖੁਦ ਨੂੰ ਕੱਟੜ ਇਮਾਨਦਾਰ ਦਾ ਤਮਗਾ ਦੇਣ ਵਾਲੇ ਆਪ ਨੇਤਾ ਹੁਣ ਨਿਕਲ ਰਹੇ ਹਨ ਕੱਟੜ ਬੇਈਮਾਨ: ਅਸ਼ਵਨੀ ਸ਼ਰਮਾ

0
17

 

ਚੰਡੀਗੜ, 27 ਫ਼ਰਵਰੀ (ਰਜਿੰਦਰ ਧਾਨਿਕ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਦੇ ਉਪ-ਮੁਖਮੰਤਰੀ ਮਨੀਸ਼ ਸਿਸੋਦੀਆ ਦੀ ਸੀਬੀਆਈ ਵਲੋਂ 10,000 ਕਰੋੜ ਦੇ ਸ਼ਰਾਬ ਨੀਤੀ ਘੋਟਾਲੇ ‘ਚ 5 ਮਹੀਨੇ ਦੀ ਤਫਤੀਸ਼ ਤੋਂ ਬਾਅਦ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਕੇਜਰੀਵਾਲ ਨੇ ਖੁਦ ਮੰਗ ਕੀਤੀ ਸੀ ਕਿ ਸੀਬੀਆਈ ਜਾਂਚ ਕਰਵਾਓ ਅਤੇ ਜੇ ਸਿਸੋਦੀਆ ਦੋਸ਼ੀ ਪਾਏ ਜਾਂਦੇ ਹਨ ਤਾਂ ਗਿਰਫਤਾਰ ਕਰੋ। ਹੁਣ ਜੱਦ ਸੀਬੀਆਈ ਨੇ ਪੰਜ ਮਹੀਨੇ ਦੀ ਡੂੰਗਾਈ ਨਾਲ ਜਾਂਚ ਕਰਨ ਤੋਂ ਬਾਅਦ ਸੂਬ੍ਤਾਂ ਦੇ ਆਧਾਰ ‘ਤੇ ਦੋਸ਼ੀ ਠਹਿਰਾਉਂਦਿਆਂ ਹੋਈਆਂ ਸਿਸੋਦੀਆ ਨੂੰ ਗਿਰਫਤਾਰ ਕੀਤਾ ਹੈ ਤਾਂ ਆਪ ਨੇਤਾ ਅਤੇ ਵਰਕਰ ਕਿਸ ਕੱਟੜ ਇਮਾਨਦਾਰ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਰਿਸ਼ਟ ਚਿਹਰਾ ਜਨਤਾ ਦੇ ਸਾਹਮਣੇ ਆਇਆ ਹੈ।
ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪ੍ਰੇਸ ਨੋਟ ‘ਚ ਕਿਹਾ ਕਿ ਇਮਾਨਦਾਰੀ ਦਾ ਚੋਲਾ ਪਹਿਨਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਅਤਿ ਦਰਜੇ ਦੇ ਭ੍ਰਿਸ਼ਟ ਲੋਕ ਹਨ। ਇਹ ਕੱਟੜ ਇਮਾਨਦਾਰ ਨਹੀਂ ਬਲਕਿ ਕੱਟੜ ਬੇਈਮਾਨ ਹਨ। ਉਹਨਾਂ ਕਿਹਾ ਕਿ ਦਿੱਲ਼ੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲ਼ੀ ਦੇ ਬੱਚਿਆਂ ਨੂੰ ਸ਼ਰਾਬ ਦੀ ਲੱਤ ਲਗਾਉਣ ਵਾਲਾ, ਦਿੱਲੀ ਨੂੰ ਨਸ਼ੇ ਵਿੱਚ ਝੋਕਣ ਵਾਲਾ, ਘਰ ਘਰ, ਗਲੀ ਗਲੀ, ਸ਼ਰਾਬ ਪਹੁੰਚਾਉਣ ਵਾਲਾ, ਹਰ ਗਲੀ ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੁਲਵਾਉਣ ਵਾਲਾ, ਦਿੱਲੀ ਸਰਕਾਰ ਦੇ ਖਜਾਨੇ ਲੁੱਟ ਕੇ ਆਪਣੀਆਂ ਚਹੇਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਫ਼ਾਇਦੇ ਪਹਾਚਾਉਣ ਵਾਲਾ ਹੈ। ਉਹਨਾਂ ਕਿਹਾ ਕਿ ਇਹ ਭ੍ਰਿਸ਼ਟ ਲੋਕ ਕੰਮ ਦੇਸ਼ ਵਿਰੋਧੀ ਕਰਦੇ ਹਨ ਤੇ ਨਾਮ ਸਾਡੇ ਸਹੀਦੇ ਆਜਮ ਸਰਦਾਰ ਭਗਤ ਸਿੰਘ, ਮਹਾਤਮਾ ਗਾਂਧੀ ਦਾ ਵਰਤਦੇ ਹਨ ਜੋ ਕਿ ਬਹੁਤ ਹੀ ਨਿੰਦਨਯੋਗ ਹੈ।
ਅਸ਼ਵਨੀ ਸ਼ਰਮਾ ਨੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਸਰਕਾਰੀ ਫ਼ਾਇਲਾ ਤੇ ਸਾਈਨ ਕਿਉਂ ਨਹੀਂ ਕਰਦੇ? ਉਹਨਾਂ ਆਪਣੇ ਕੋਲ ਕੋਈ ਮਹਿਕਮਾ ਕਿਉਂ ਨਹੀਂ ਰੱਖਿਆ? ਆਮ ਆਦਮੀ ਪਾਰਟੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਬਹੁਤ ਸ਼ਾਤਰ ਤਰੀਕੇ ਨਾਲ ਅਧਿਕਾਰੀਆਂ ਤੇ ਦਬਾਓ ਬਣਾ ਕੇ ਗਲਤ ਸ਼ਰਾਬ ਪਾਲਿਸੀ ਬਣਾਈ, ਸੂਬੇ ਦੇ ਖਜਾਨੇ ਦੀ ਲੁੱਟ ਕੀਤੀ ਅਤੇ ਆਪਣੇ ਖ਼ਿਲਾਫ਼ ਸਾਰੇ ਸਬੂਤਾਂ ਨੂੰ ਨਸ਼ਟ ਕੀਤਾ, ਜੋ ਕਿ ਸੀਬੀਆਈ ਦੀ ਜਾਂਚ ਵਿੱਚ ਸਾਫ਼ ਹੋਈਆ ਹੈ।

NO COMMENTS

LEAVE A REPLY