ਡਾ.ਹਰਵਿੰਦਰ ਸੰਧੂ,ਅਰਵਿੰਦਰ ਵੜੈਚ ਦੀ ਅਗਵਾਈ ਵਿੱਚ ਸ਼ਾਮਿਲ ਲੋਕਾਂ ਨੂੰ ਕੀਤਾ ਸਨਮਾਨਿਤ
ਪੰਜਾਬ ਵਿਚ ਭਾਜਪਾ ਦੀ ਲਹਿਰ,ਵਾਰਡ 15 ਅਕਾਲੀ ਦਲ ਤੋਂ ਹੋਈ ਸੱਖਣੀ-ਸੰਧੂ, ਵੜੈਚ
ਅੰਮ੍ਰਿਤਸਰ,28 ਫਰਵਰੀ (ਪਵਿੱਤਰ ਜੋਤ) – ਹਲਕਾ ਉੱਤਰੀ ਦੀ ਵਾਰਡ ਨੰਬਰ 15 ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵਾਰਡ ਦੇ ਪੁਰਸ਼ ਅਤੇ ਮਹਿਲਾ ਪ੍ਰਧਾਨ ਸਹਿਤ ਦਰਸ਼ਨਾਂ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਓ.ਬੀ.ਸੀ ਮੋਰਚਾ ਸ਼ਹਿਰੀ ਦੇ ਪ੍ਰਧਾਨ ਅਰਵਿੰਦਰ ਵੜੈਚ ਦੇ ਉਦਮਾਂ ਸਦਕਾ ਭਾਜਪਾ ਵਿੱਚ ਸ਼ਾਮਲ ਸਾਥੀਆਂ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ ਵੱਲੋਂ ਸ਼ਾਮਲ ਕਰਦੇ ਹੋਏ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਾਰਡ ਪ੍ਰਧਾਨ ਕੰਵਲਜੀਤ ਸਿੰਘ ਬੱਲ,ਵਾਰਡ ਪ੍ਰਧਾਨ ਮਹਿਲਾ ਮਾਇਆ ਦੇਵੀ,ਯੂਥ ਅਕਾਲੀ ਦਲ ਸ਼ਹਿਰੀ ਦੇ ਸਾਬਕਾ ਜਨਰਲ ਸਕੱਤਰ ਜਗਤਾਰ ਸਿੰਘ ਭੁੱਲਰ, ਅਕਾਲੀ ਦਲ ਦੇ ਸਾਬਕਾ ਜਥੇਬੰਦਕ ਸਕੱਤਰ ਮੇਜਰ ਸਿੰਘ,ਬੱਬਲ ਬੱਲ,ਬਲਬੀਰ ਸਿੰਘ,ਅਮਨਦੀਪ ਸਿੰਘ, ਅਰਜਨ ਚੋਪੜਾ,ਰਜਿੰਦਰ ਸਿੰਘ ਦਰਜਨਾਂ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਹਲਕਾ ਨਾਰਥ ਦੀ ਪੰਚਾਇਤ ਤੋਂ ਸਰਪੰਚ ਸੁਖਦੇਵ ਹਨ੍ਹੇਰਿਆਂ ਦੀ ਰਹਿਨੁਮਾਈ ਹੇਠ ਵੀ ਦਰਜਨਾਂ ਲੋਕ ਭਾਜਪਾ ਵਿੱਚ ਸ਼ਾਮਲ ਹੋਏ।
ਜ਼ਿਲ੍ਹਾ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ ਅਤੇ ਅਰਵਿੰਦਰ ਵੜੈਚ ਨੇ ਜ਼ਿਲ੍ਹਾ ਭਾਜਪਾ ਦਫ਼ਤਰ,ਖੰਨਾ ਸਮਾਰਕ ਵਿਖੇ ਬੈਠਕ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਭੈਣ ਭਰਾ ਦਾ ਹਰ ਪੱਖੋਂ ਸਨਮਾਨ ਕੀਤਾ ਜਾਵੇਗਾ। ਭਾਜਪਾ ਦੀਆਂ ਜ਼ਿਲ੍ਹਾ ਮੰਡਲ ਅਤੇ ਵਾਰਡ ਪੱਧਰ ਦੀਆਂ ਕਮੇਟੀਆਂ ਦੇ ਵਿੱਚ ਨਵੇਂ ਅਹੁਦਿਆਂ ਤੇ ਬਿਰਾਜਮਾਨ ਕਰਦੇ ਹੋਏ ਗੁਰੂ ਨਗਰੀ ਵਿੱਚ ਭਾਜਪਾ ਦਾ ਦਾਇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੀ ਲੋਕ ਹਿਤਾਇਸ਼ੀ ਨੀਤੀਆਂ ਨੂੰ ਦੇਖਦੇ ਹੋਏ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਅਹੁਦੇਦਾਰ ਅਤੇ ਵਰਕਰ ਰੋਜਾਨਾਂ ਵੱਡੀ ਗਿਣਤੀ ਦੇ ਵਿੱਚ ਭਾਜਪਾ ਪਰਿਵਾਰ ਵਿਚ ਸ਼ਾਮਲ ਹੋ ਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੱਧਦੇ ਹੋਏ ਗ੍ਰਾਫ ਨੂੰ ਦੇਖਦਿਆਂ ਸਾਫ ਨਜ਼ਰ ਆ ਰਿਹਾ ਹੈ ਕਿ ਨਿਗਮ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦਾ ਮੇਅਰ ਬਣੇਗਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।
ਭਾਜਪਾ ਵਿੱਚ ਸ਼ਾਮਲ ਹੋਏ ਕੰਵਲਜੀਤ ਸਿੰਘ ਬੱਲ, ਮਾਇਆ ਦੇਵੀ,ਜਗਤਾਰ ਭੁੱਲਰ ਅਤੇ ਮੇਜਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਹੱਥਾਂ ਵਿੱਚ ਦੇਸ਼ ਅਤੇ ਪੰਜਾਬ ਸੁਰੱਖਿਅਤ ਹੈ। ਜਿਸ ਤੇ ਚੱਲਦਿਆਂ ਵਿਰੋਧੀ ਪਾਰਟੀਆਂ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਅਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ।
ਇਸ ਮੌਕੇ ਤੇ ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਮੁਨੀਸ਼ ਸ਼ਰਮਾ,ਭਾਜਪਾ ਦੇ ਸਾਬਕਾ ਜ਼ਿਲਾ ਸੈਕਟਰੀ ਅਤੇ ਵਾਰਡ ਨੰਬਰ 15 ਦੇ ਇੰਚਾਰਜ ਲਵਲੀਨ ਵੜੈਚ,ਹਰਪਾਲ ਸਿੰਘ,ਜੱਜੀ ਪ੍ਰਧਾਨ, ਹਰਸਿਮਰਨ ਸਿੰਘ ਲੱਕੀ,ਹਰਮੀਤ ਸਿੰਘ,ਹਰਪ੍ਰੀਤ ਸਿੰਘ ਧੁੰਨਾ,ਹਰਮਿੰਦਰ ਸਿੰਘ ਰਾਜੂ, ਵਿਸ਼ਾਲ ਆਰੀਆ ਸਰਬਜੀਤ ਸਿੰਘ ਢੋਟ,ਰਾਜ ਕੁਮਾਰ ਰਿੰਕੂ, ਸੁਖਵਿੰਦਰ ਸਿੰਘ ਨਿੱਕਾ, ਐਡਵੋਕੇਟ ਹਰਵਿਨੋਦ ਸਿੰਘ, ਰਣਧੀਰ ਸਿੰਘ,ਪਵਿੱਤਰਜੋਤ, ਪਰਵਿੰਦਰ ਬੂਮੋਤਰਾ,ਧਰਮਵੀਰ ਬਾਵਾ,ਕਿਰਪਾਲ ਸਿੰਘ,ਰਾਮ ਰੂਪ,ਰਣਜੀਤ ਸਿੰਘ ਵੇਰਕਾ,ਕੇ ਐਸ ਕੰਮਾ,ਜਸਪਾਲ ਸਿੰਘ,ਚੰਦਰ ਮੋਹਨ, ਰਾਮ ਕ੍ਰਿਸ਼ਨ,ਸਤਨਾਮ ਸਿੰਘ, ਅਵਤਾਰ ਸਿੰਘ,ਰਮੇਸ਼ ਚੋਪੜਾ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।