ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜੇ ਦਾ ਸ਼ੁਭ ਆਰੰਭ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਵਿਖੇ ਤੋਂ ਕੀਤਾ ਗਿਆ

0
12

ਅੰਮ੍ਰਿਤਸਰ 16 ਫਰਵਰੀ (ਪਵਿੱਤਰ ਜੋਤ) : ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਜੀ ਦੀ ਰਹਿਨੂਮਾਈ ਹੇਠ ਅਤੇ ਜਿਲਾ੍ਹ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਵਲੋ ਮਿਤੀ 16/02/2023 ਤੋ 02/03/2023 ਤੱਕ ਵਿਸ਼ੇਸ਼ ਡੈਂਟਲ ਪੰਦਰਵਾੜਾ ਦਾ ਸ਼ੁਭ ਆਰੰਭ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਵਿਖੇ ਤੋਂ ਕੀਤਾ ਗਿਆ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਜਿਲਾ੍ਹ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਕੈੰਪ ਲਗਾਏ ਜਾ ਰਹੇ ਹਨ।ਇਨਾਂ ਕੈਂਪਾ ਵਿੱਚ ਲਗਭਗ 10,000 ਤੋਂ ਵੱਧ ਮਰੀਜਾ ਵਲੋਂ ਲਾਭ ਉਠਾਇਆ ਜਾਵੇਗਾ ਅਤੇ 150 ਦੇ ਗਰੀਬ ਮਰੀਜਾ ਨੂੰ ਡੈਂਚਰ ਮੁਫਤ ਦਿੱਤੇ ਜਾਣਗੇ। ਇਸ ਤੋ ਇਲਾਵਾ ਵੱਖ-ਵੱਖ ਸਕੁਲਾਂ ਵਿਚ ਜਾ ਕੇ ਬੱਚਿਆ ਦੇ ਦੰਦਾ ਦਾ ਚੈਕ-ਅੱਪ ਵੀ ਕੀਤਾ ਜਾਵੇਗਾ, ਬੱਚਿਆ ਨੂੰ ਮੁਫਤ ਡੈਂਟਲ ਕਿੱਟਾਂ ਵੀ ਵੰਡੀਆ ਜਾਣਗੀਆਂ। ਇਸ ਤੋਂ ਇਲਾਵਾ ਸਕੂਲਾਂ ਵਿਚ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ ਅਤੇ ਜਿਲੇ ਭਰ ਦੇ ਸਾਰੇ ਡੇਰੇ ਅਤੇ ਪਛੜੇ ਇਲਾਕਿਆ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾਕੇ ਲੋਕਾ ਨੂੰ ਦੰਦਾ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਇਸ ਮੌਕੇ ਤੇ ਡਾ ਕੁਲਦੀਪ ਕੌਰ, ਡਾ ਸੌਰਵ ਜੌਲੀ, ਡਾ ਤਰਨਦੀਪ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਫਾਰਮੇਸੀ ਅਫਸਰ ਸੰਜੀਵ ਆਨੰਦ ਅਤੇ ਸਮੂਹ ਸਟਾਫ ਹਾਜਰ ਸੀ।

NO COMMENTS

LEAVE A REPLY