ਹਰਦੀਪ ਕੌਰ ਵੂਮੈਨ ਆਈਕਨ ਅਵਾਰਡ ਨਾਲ ਸਨਮਾਨਿਤ

0
15

 

ਔਰਤਾਂ ਦੀ ਭਲਾਈ ਦੇ ਲਈ ਯਤਨਸ਼ੀਲ ਦਿਸ਼ਾ ਪ੍ਰਧਾਨ ਨੂੰ ਅਮਨ ਅਰੋੜਾ ਦੇ ਵੱਲੋਂ ਦਿੱਤਾ ਗਿਆ ਸਨਮਾਨ

ਬੁਢਲਾਡਾ, 17 ਫਰਵਰੀ (ਦਵਿੰਦਰ ਸਿੰਘ ਕੋਹਲੀ) :  ਪੱਤਰਕਾਰਤਾ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਛੱਡਣ ਵਾਲੇ ਮੈਡਮ ਹਰਦੀਪ ਕੌਰ ਨੂੰ ਵੂਮੈਂਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਅੱਜ 10 ਸਲਾਨਾ ਪਤਰਕਾਰੀ ਕਾਨਫਰੰਸ ਪਟਿਆਲਾ ਦੇ ਵਿੱਚ ਸੰਪੰਨ ਹੋਈ, ਜਿਸ ਦੇ ਵਿਚ ਪੰਜਾਬ ਭਰ ਤੋਂ ਸੀਨੀਅਰ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਹਰਦੀਪ ਕੌਰ ਨੂੰ ਇਹ ਅਵਾਰਡ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਦੇ ਵੱਲੋਂ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੱਤਰਕਾਰੀ ਕਾਨਫਰੰਸ ਦੇ ਬੁਲਾਰੇ ਨੇ ਕਿਹਾ ਕਿ ਹਰਦੀਪ ਕੌਰ ਨੂੰ ਵੂਮੈਨ ਆਈਕਨ ਅਵਾਰਡ ਔਰਤਾਂ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਕੰਮਾਂ ਦੇ ਚਲਦਿਆਂ ਦਿੱਤਾ ਗਿਆ ਹੈ। ਹਰਦੀਪ ਕੌਰ ਜੋ ਕਿ ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਦੇ ਪ੍ਰਧਾਨ ਵੱਜੋਂ ਪੰਜਾਬ ਭਰ ਦੇ ਵਿਚ ਔਰਤਾਂ ਨੂੰ ਰੋਜ਼ਗਾਰ ਦੇਣ ਲਈ ਯਤਨਸ਼ੀਲ ਹਨ। ਹਰਦੀਪ ਕੌਰ ਦੀ ਅਗਵਾਈ ਹੇਠ ਟਰੱਸਟ ਵੱਲੋਂ ਦਿਸ਼ਾ ਰੋਜ਼ਗਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ , ਜਿਸ ਦੇ ਲਈ ਬਕਾਇਦਾ ਟਰੱਸਟ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ । ਵੂਮੈਨ ਆਈਕਨ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਦੀਪ ਕੌਰ ਨੇ ਕਿਹਾ ਕਿ ਦਿਸ਼ਾ ਵੱਲੋਂ ਹੁਣ ਤੱਕ 188 ਲੜਕੀਆਂ ਨੂੰ ਰੋਜ਼ਗਾਰ ਦਿਵਾਉਣ ਦੇ ਵਿੱਚ ਮਦਦ ਕੀਤੀ ਗਈ ਹੈ । ਹਰਦੀਪ ਕੌਰ ਨੇ ਕਿਹਾ ਕਿ ਦਿਸ਼ਾ ਰੁਜ਼ਗਾਰ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਟਿਆਲਾ, ਮੁਹਾਲੀ ਦੇ ਵਿੱਚ ਸਮਾਗਮ ਕੀਤੇ ਜਾ ਚੁੱਕੇ ਹਨ ਅਤੇ ਉਹ ਹੁਣ ਦਿਸ਼ਾ ਦੇ ਹੋਰਨਾਂ ਅਹੁਦੇਦਾਰਾਂ ਨਾਲ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਕਰਕੇ ਰੋਜ਼ਗਾਰ ਪ੍ਰਾਪਤ ਕਰਨ ਵਾਲੀਆ ਲੜਕੀਆਂ ਨਾਲ ਸਬੰਧਤ ਵਿਸਥਾਰਤ ਰਿਪੋਰਟ ਤਿਆਰ ਕਰਨਗੇ।
ਇਸ ਸਬੰਧੀ ਉਹ ਸਕੂਲਾਂ, ਕਾਲਜਾਂ ,ਹਸਪਤਾਲਾਂ ਅਤੇ ਹੋਰਨਾਂ ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਦੇ ਨਾਲ ਮੀਟਿੰਗਾ ਕਰਨਗੇ ਅਤੇ ਲੜਕੀਆਂ ਨੂੰ ਰੋਜ਼ਗਾਰ ਦਿਵਾਉਣ ਦੇ ਵਿੱਚ ਮਦਦ ਕੀਤੀ ਜਾਵੇਗੀ।

NO COMMENTS

LEAVE A REPLY