ਬੁਢਲਾਡਾ , 25 ਜਨਵਰੀ (ਦਵਿੰਦਰ ਸਿੰਘ ਕੋਹਲੀ)ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖੇ ਰਾਸ਼ਟਰੀ ਮਤਦਾਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।
ਬੱਚਿਆਂ ਦੇ ਲੇਖ, ਕਵਿਤਾਵਾਂ ਤੇ ਡਰਾਇੰਗ ਮੁਕਾਬਲੇ ਕਰਵਾਏ ਗਏ।
ਜੇਤੂ ਅਤੇ ਭਾਗੀਦਾਰ ਬੱਚਿਆਂ ਨੂੰ ਇਨਾਮ ਵੰਡੇ ਗਏ।
ਸਕੂਲ ਇੰਚਾਰਜ ਪ੍ਰਿੰਸੀਪਲ ਰਾਜਿੰਦਰ ਸਿੰਘ ਜੀ ਨੇ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦੀ ਮਹਾਂਨਤਾ ਦੱਸਦੇ ਹੋਏ ਬੱਚਿਆਂ ਨੂੰ ਆਪਣੇ ਉਜਵੱਲ ਭਵਿੱਖ ਲਈ ਆਪਣੇ ਅਧਿਕਾਰਾਂ ਦੀ ਰਾਖੀ ਲਈ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ।