ਅੰਮ੍ਰਿਤਸਰ,26 ਜਨਵਰੀ (ਪਵਿੱਤਰ ਜੋਤ)- ਭਾਜਪਾ ਓ.ਬੀ.ਸੀ ਮੋਰਚਾ ਦੇ ਨੇਤਾ ਮਨਦੀਪ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਚਾਵਲਾ ਦੇ ਅਕਾਲ ਚਲਾਣੇ ਤੇ ਵੱਖ-ਵੱਖ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਦੁੱਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਰਜਿੰਦਰ ਬਿੱਟਾ ਭਾਜਪਾ,ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ,ਹਲਕਾ ਨਾਰਥ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ,ਲਵਲੀਨ ਵੜੈਚ,ਪੱਪੂ ਮਹਾਜਨ,ਗੋਤਮ ਅਰੋੜਾ ਨੇ ਕਿਹਾ ਕਿ ਇੰਦਰਜੀਤ ਸਿੰਘ ਚਾਵਲਾ ਇਕ ਇਮਾਨਦਾਰ, ਹਸਮੁੱਖ ਅਤੇ ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ। ਉਨ੍ਹਾਂ ਵੱਲੋਂ ਭਾਜਪਾ ਅਤੇ ਸਮਾਜ ਨੂੰ ਸਮਰਪਿਤ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੇ ਵਿਛੋੜੇ ਦੇ ਚੱਲਦਿਆਂ ਸਮਾਜ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਸਵਰਗਵਾਸੀ ਇੰਦਰਜੀਤ ਸਿੰਘ ਚਾਵਲਾ ਪੰਜਾਬ ਵਿੱਚ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ,ਕਸ਼ਮੀਰ ਐਵਨਿਊ,ਮਜੀਠਾ ਰੋਡ ਵਿਖੇ 29 ਜਨਵਰੀ 2023 ਨੂੰ ਦਿਨ ਐਤਵਾਰ,ਦੁਪਹਿਰ 1 ਤੋਂ 2 ਵਜੇ ਹੋਵੇਗਾ। ਇਸ ਮੌਕੇ ਤੇ ਮਨੀ ਚਾਵਲਾ,ਸੁਖਪ੍ਰੀਤ ਕੌਰ, ਕਿਰਨਪ੍ਰੀਤ ਕੌਰ,ਐਸ.ਪੀ ਵਾਲੀਆ ਵੀ ਮੌਜੂਦ ਸਨ।