ਕੜਾਕੇ ਦੀ ਠੰਢ ਚ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ

0
11

ਅੰਮ੍ਰਿਤਸਰ 11 ਜਨਵਰੀ (ਪਵਿੱਤਰ ਜੋਤ) :  ਪੰਜਾਬ ਪੈਨਸ਼ਨਰਜ ਯੂਨੀਅਨ ਜਿਲਾ ਅਮ੍ਰਿਤਸਰ ਦੀ ਮੀਟਿੰਗ ਨਹਿਰ ਦੇ ਦਫਤਰ ਵਿਖੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ ਸਭ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾ ਦੇ ਸਿਰਮੌਰ ਆਗੂ ਕਾਮਰੇਡ ਜਸਵੰਤ ਸਿੰਘ ਬਤਰ ਜੋ ਪਿਛਲੇ ਦਿਨੀ ਵਿਛੋਆ ਦੇ ਗਏ ਸਨ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ ਗਈ ਅੰਤਿਮ ਅਰਦਾਸ ਮਿੱਤੀ 12ਜਨਵਰੀ 2023 ਨੂੰ ਉਹਨਾਂ ਦੇ ਪਿੰਡ ਚੱਕ ਮੁਕੰਦ ਅੰਮ੍ਰਿਤਸਰ ਵਿਖੇ ਹੋਵੇਗੀ ਉਸ ਸਮੇ ਸੂਬਾਈ ਲੀਡਰਸ਼ਿਪ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਜਿਲਾ ਜਨਰਲ ਸਕੱਤਰ ਸਤਿਆ ਪਾਲ ਗੁਪਤਾ ਦੇ ਪੈਰ ਤੇ ਚੋਟ ਲਗਣ ਕਾਰਨ ਮੀਟਿੰਗ ਦੀ ਕਾਰਵਾਈ ਕਾਰਜਕਾਰੀ ਜਨਰਲ ਸਕੱਤਰ ਬਲਦੇਵ ਰਾਜ ਜੀ ਨੇ ਬਾਖੂਬੀ ਨਿਭਾਈ ਵਖ ਵਖ ਬੁਲਾਰਿਆ ਬਲਰਾਜ ਸਿੰਘ ਭੰਗੂ ਵਿਤ ਸਕੱਤਰ ਹਰਦੇਵ ਸਿੰਘ ਭਕਨਾ ਸੀਨੀਅਰ ਮੀਤ ਪ੍ਰਧਾਨ ਭੈਣ ਰਜਿੰੰਦਰ ਪਾਲ ਕੌਰ ਮੁਖ ਸਲਾਹਕਾਰ ਪਰਮਜੀਤ ਸਿੰਘ ਨਿੱਝਰ ਪ੍ਰੈਸ ਸਕੱਤਰ ਕੁਲਵੰਤ ਸਿੰਘ ਘੂਕੇਵਾਲੀ ਹੈਡਮਾਸਟਰ ਦੇਵੀ ਦਿਆਲ ਸਰਪ੍ਰਸਤ ਚਮਨ ਲਾਲ ਸਰਮਾ ਸਰਪ੍ਰਸਤ ਬਲਕਾਰ ਸਿੰਘ ਵਲਟੋਹਾ ਸੀਨੀਅਰ ਆਗੂ ਭਵਾਨੀ ਫੇਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ2.59 ਪੈਨਸ਼ਨ ਸੋਧ ਗੁਣਾਕ ਡੀ ਏ ਦੀ 4%ਕਿਸਤ ਅਤੇ ਡੀ ਏ ਦਾ ਰਹਿਦਾ ਸਾਰਾ ਬਕਾਇਆ ਡੀ ਏ 113%ਤੋਂ119%ਕੋਰਟ ਦਾ ਫੈਸਲਾ ਜਰਨਲਾਈ ਕਰੇ 1-1-2016 ਤੋਂ ਪੇ ਕਮਿਸ਼ਨ ਦਾ ਬਕਾਇਆ ਪੈਨਸ਼ਨਰਾ ਨੂੰ ਯਕ ਮੁਸਤ ਦੇਣਾ ਜਿਲਾ ਪ੍ਰੀਸ਼ਦ ਦੇ ਪੈਨਸ਼ਨਰਜ ਨੂੰ ਪੰਜਾਬ ਦੇ ਪੈਨਸ਼ਨਰਜ ਵਾਂਗ ਪੂਰੀਆਂ ਸਹੁਲਤਾਂ ਦੇਣਾ ਯਕੀਨੀ ਬਣਾਏ ਮੀਟਿੰਗ ਵਿੱਚ ਹਰਜੀਤ ਸਿੰਘ ਉਪਲ ਬਲਦੇਵ ਸਿੰਘ ਭੋਮਾ ਬਲੌਰ ਸਿੰਘ ਕੁਲਵੰਤ ਸਿੰਘ ਤੋਲਾਨੰਗਲ ਰਾਮ ਮੂਰਤੀ ਅਡੀਟਰ ਸੁਰਿੰਦਰ ਕੁਮਾਰ ਅਡੀਟਰ ਤਿਲਕ ਰਾਜ ਪ੍ਰੀਤਮ ਸਿੰਘ ਮੋਹਨ ਲਾਲ ਅਜਨਾਲਾ ਤੀਰਥ ਰਾਮ ਆਦਿ ਪੈਨਸ਼ਨਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

NO COMMENTS

LEAVE A REPLY