ਅੰਮ੍ਰਿਤਸਰ, 29 ਅਕਤੂਬਰ (ਪਵਿੱਤਰ ਜੋਤ) : ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦੌਰਾ ਕੀਤਾ। ਇਸ ਦੌਰਾਨ ਸ੍ਰੀ ਅਸ਼ੀਸ ਸਾਲਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੀ ਉਨ੍ਹਾਂ ਨਾਲ ਸਨ। ਜੱਜ ਸਾਹਿਬਾਨ ਵੱਲੋਂ ਹਵਾਲਾਤੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਅਤੇ ਜੇਲ ਪ੍ਰਬੰਧਕਾ ਨੂੰ ਜਰੁਰੀ ਨਿਰਦੇਸ਼ ਜਾਰੀ ਕੀਤੇ ਗਏ।
ਉਨ੍ਹਾਂ ਜੇਲ ਦੀ ਸਫਾਈ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਕੈਦੀਆਂ ਨੂੰ ਬਚਾਉਣ ਲਈ ਲਗਾਤਾਰ ਮੱਛਰ ਮਾਰ ਦਵਾਈ ਦਾ ਸਪਰੇਅ ਜੇਲ ਵਿੱਚ ਕਰਦੇ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਕੈਦੀਆਂ ਲਈ ਤਿਆਰ ਕੀਤੇ ਭੋਜਨ ਦੀ ਜਾਂਚ ਕੀਤੀ ਅਤੇ ਰੋਟੀ ਖਾ ਕੇ ਵੇਖੀ। ਉਨ੍ਹਾਂ ਰਸੋਈ ਘਰ ਦੀ ਸਫਾਈ ਅਤੇ ਲੰਗਰ ਬਨਾਉਣ ਲਈ ਵਰਤੇ ਜਾਂਦੇ ਬਰਤਨਾਂ ਦਾ ਸਫਾਈ ਪ੍ਬੰਧ ਵੀ ਵੇਖਿਆ। ਇਸ ਤੋਂ ਇਲਾਵਾ ਜੱਜ ਸਾਹਿਬਾਨ ਨੇ ਜੇਲ ਹਸਪਤਾਲ ਦਾ ਦੌਰਾ ਕੀਤਾ ਅਤੇ ਕੈਦੀਆਂ ਲਈ ਵਰਤੀ ਜਾਂਦੀ ਦਵਾਈਆਂ ਅਤੇ ਡਾਕਟਰੀ ਸਟਾਫ ਦੀਆਂ ਡਿਊਟੀਆਂ ਦੇ ਵੇਰਵੇ ਵੀ ਲਏ।