ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੇ ਆਗੂਆ ਦੀ ਅਹਿਮ ਮੀਟਿੰਗ ਵਿੱਚ ਪਿਛਲੇ ਸਮੇ ਤੋ ਲਟਕਦੀਆਂ ਮੰਗਾਂ ਅਤੇ ਜਥੇਬੰਦਕ ਢਾਚੇ ਦੇ ਵਿਸਤਾਰ ਬਾਰੇ ਚਰਚਾ

0
14

ਅੰਮ੍ਰਿਤਸਰ 27 ਦਸੰਬਰ ( ਪਵਿੱਤਰ ਜੋਤ) ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਪਿਛਲੇ ਦਿਨੀ ਜਥੇਬੰਦੀ ਦੇ ਇਕ ਵਫਦ ਨੇ ਡਾਇਰੈਕਟਰ ਸਿਹਤ ਸੇਵਾਵਾ ਅਤੇ ਹੋਰ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆ। ਇਹਨਾਂ ਮੀਟਿੰਗਾਂ ਵਿੱਚ ਕੰਟਰੇਕਟ ਦੇ ਮੁਲਾਜਮਾਂ ਨੂੰ ਰੈਗਲੂਰ ਕਰਨ ,ਕੱਟੇ ਭੱਤੇ ਬਹਾਲ ਕਰਨ,ਮਲਟੀਪਰਪਜ ਕੇਡਰ ਦਾ ਨਾਮ ਬਦਲਣ ਸਮੇਤ ਹੋਰ ਮੁਸਕਲਾਂ ਅਤੇ ਮੰਗਾ ਦੇ ਹੱਲ ਦੀ ਮੰਗ ਕੀਤੀ ਗਈ।
ਇਹਨਾਂ ਮੀਟਿੰਗਾਂ ਤੋ ਬਾਅਦ ਜਥੇਬੰਦੀ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੇ ਸੁਬਾਈ ਬੁਲਾਰੇ ਅਤੇ ਸੀਨੀਆਰ ਮੀਤ ਪ੍ਰਧਾਨ ਪ੍ਰਭਜੀਤ ਸਿੰਘ ਵੇਰਕਾ/ਉਪਲ ਨੇ ਕਿਹਾ ਕਿ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾ ਦੇ ਹੱਲ ਕਰਵਾਉਣ ਦੇ ਨਾਲ ਨਾਲ ਜਿਹੜੇ ਜ਼ਿਲਿਆਂ ਵਿੱਚ ਜਥੇਬੰਦੀ ਦੇ ਢਾਚੇ ਦਾ ਪੁਨਰਗਠਨ ਕਰਨ ਵਾਲਾ ਹੈ ਉਥੇ ਢਾਚੇ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ। ਇਸ ਸਬੰਧੀ ਦੁਆਬਾ ਅਤੇ ਮਾਝੇ ਜੋਨ ਲਈ ਮਾਝੇ ਦੀ ਟੀਮ ਨੂੰ ਇਸ ਪੁਨਰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ।ਮਾਲਵਾ ਜੋਨ ਦੇ ਲਈ ਵੱਖ ਵੱਖ ਆਗੂਆਂ ਦੀ ਜ਼ਿਮੇਵਾਰੀ ਲਗਾਈ ਗਈ ।
ਸੂਬਾਈ ਆਗੂ ਵੇਰਕਾ ਨੇ ਅੱਗੇ ਕਿਹਾ ਕਿ 7 ਜਨਵਰੀ ਨੂੰ ਸਾਂਝੀਆਂ ਮੰਗਾਂ ਲਈ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1680/22 ਬੀ (ਚੰਡੀਗੜ੍ਹ) ਦੀ ਸੰਗਰੂਰ ਰੈਲੀ ਵਿੱਚ ਵੱਡੀ ਸਮੂਲੀਅਤ ਕੀਤੀ ਜਾਵੇਗੀ ਅਤੇ ਆਪਣੀਆਂ ਮੰਗਾਂ ਦੇ ਹੱਲ ਲਈ ਸਾਰੇ ਵਿਧਾਇਕਾਂ/ਮੰਤਰੀਆ ਨੂੰ ਵੀ ਯਾਦ ਪੱਤਰ ਦਿੱਤੇ ਜਾਣਗੇ । ਜਥੇਬੰਦੀ ਦਾ ਸੁਬਾਈ ਇਜਲਾਸ ਵੀ ਫਰਵਰੀ ਦੇ ਆਖਰੀ ਜਾ ਮਾਰਚ ਦੇ ਪਹਿਲੇ ਹਫਤੇ ਵਿੱਚੋ ਕੋਈ ਤਰੀਕ ਫਾਈਨਲ ਕਰਕੇ ਕੀਤਾ ਜਾਵੇਗਾ। ਇਸ ਦੀਆ ਤਿਆਰੀਆਂ ਵੀ ਨਾਲੋ ਨਾਲ ਜਾਰੀ ਰੱਖੀਆ ਜਾਣਗੀਆ। ਇਸ ਮੌਕੇ ਸੁਬਾਈ ਆਗੂ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ ,ਜਗਤਾਰ ਪਟਿਆਲਾ, ਅਵਤਾਰ ਸਿੰਘ ਗੰਢੂਆ, ਗਗਨਦੀਪ ਸਿੰਘ ਖਾਲਸਾ, ਨਿਸਾਨ ਸਿੰਘ ਗੁਰਦਾਸਪੁਰ ,ਸਤਨਾਮ ਸਿੰਘ ਬਾਰੀਆ ਜਲੰਧਰ ,ਸੁਖਜਿੰਦਰ ਸਿੰਘ ਫਾਜਿਲਕਾ ,ਸੰਜੇ ਕੁਮਾਰ, ਪਵਨਜੀਤ ਵਿਰਕ,ਰਵਿੰਦਰ ਸਰਮਾ ਫਾਜਿਲਕਾ,ਨਰਿੰਦਰ ਸਰਮਾ ਫਿਰੋਜਪੁਰ ,ਸੁਖਜੀਤ ਸੇਖੋ ਮੁਕਤਸਰ ,ਬਲਜਿੰਦਰ ਸਿੰਘ ,ਹਰਜਿੰਦਰ ਸਿੰਘ ਬਰਨਾਲਾ , ਰਾਜਿੰਦਰ ਮੁਹਾਲੀ ਚੰਦ ਸਿੰਘ ਬਠਿੰਡਾ , ਬਲਜੀਤ ਸਮਾਣਾ , ਜਸਵਿੰਦਰ ਸਿੰਘ ਪੰਧੇਰ ਲੁਧਿਆਣਾ ,ਅੰਮ੍ਰਿਤ ਪਾਲ ਸਿੰਘ ਮਲੇਰਕੋਟਲਾ,ਦਲਜੀਤ ਢਿਲੋ ,ਕੁਲਵਿੰਦਰ ਸਿੱਧੂ ਸਮੇਤ ਹੋਰ ਆਗੂ ਹਾਜਰ ਸਨ।

NO COMMENTS

LEAVE A REPLY