ਪੰਜਾਬ ਵਿੱਚ ਵਿਧਾਨਸਭਾ ਚੋਣਾਂ 14 ਫਰਵਰੀ ਨੂੰ

0
20

ਅੰਮ੍ਰਿਤਸਰ 8 ਜਨਵਰੀ (ਰਾਜਿੰਦਰ ਧਾਨਿਕ) : ਚੀਫ਼ ਇਲੈਕਸ਼ਨ ਕਮਿਸ਼ਨ ਸੁਸ਼ੀਲ ਚੰਦਰਾਂ ਨੇ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਵਿਧਾਨਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਜਿਸਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। 15 ਜਨਵਰੀ ਤੱਕ ਕੋਈ ਰੋਡ ਸ਼ੋਅ ਨਹੀਂ ਹੋਵੇਗਾ। ਉਹਨਾਂ ਦਸਿਆ ਕਿ ਕੋਈ ਵੀ ਪਾਰਟੀ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਕੋਈ ਪਾਰਟੀ ਨਹੀਂ ਕਰੇਗੀ। ਨਾਮਜ਼ਦਗੀਆਂ ਦੀ ਆਖਰੀ ਮਿਤੀ 28 ਜਨਵਰੀ ਹੋਵੇਗੀ। ਕਾਗਜ਼ਾਂ ਦੀ ਪੜਤਾਲ 29 ਜਨਵਰੀ ਨੂੰ ਹੋਵੇਗੀ ਅਤੇਕਾਗਜ਼ ਵਾਪਸੀ ਦੀ ਆਖਰੀ ਮਿਤੀ 31 ਜਨਵਰੀ ਹੋਵੇਗੀ।

NO COMMENTS

LEAVE A REPLY