ਚੰਡੀਗੜ੍ਹ: 23 ਦਸੰਬਰ ( ਪਵਿੱਤਰ ਜੋਤ): ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਮੇਂ ਸਿਰ ਤਨਖਾਹਾਂ ਨਾ ਦੇਣ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁਲਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੰਜਾਬ ਸਰਕਾਰ ਕੋਲ ਪੈਸਾ ਨਹੀ ਹੈ, ਪਰ ਰੋਜ਼ਾਨਾ ਇਸਤਿਹਾਰ ਰਾਹੀਂ ਆਪਣੀ ਝੂਠੀ ਵਾਹ- ਵਾਹ ਖੱਟਣ ਲਈ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰ ਪੰਜਾਬ ਦੇ ਖਜਾਨੇ ਵਿਚੋਂ ਖਰਚ ਰਹੀ ਹੈI ਜਨਤਾ ਦੇ ਟੈਕਸ ਦਾ ਪੈਸਾ ਆਪਣੀ ਝੂਠੀ ਸ਼ੋਹਰਤ ਹਾਸਿਲ ਲਈ ਉਡਾਉਣ ਭਗਵੰਤ ਮਾਨ ਸਰਕਾਰ ਲਈ ਡੁੱਬ ਮਾਰਨ ਵਾਲੀ ਗੱਲ ਹੈI
ਰਾਜੇਸ਼ ਬਾਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਲੋਕਾਂ ਨੂੰ ਰੱਜ ਕੇ ਝੂਠ ਬੋਲਿਆ, ਜਿਸ ਵਿੱਚ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਲੱਖਾਂ ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ, ਰੈਗੁਲਰ ਭਰਤੀ ਕਰਾਂਗੇ ਜੋ ਕਿ ਕੁਝ ਨਹੀਂ ਕੀਤਾI ਉਲਟਾ ਪੁਰਾਣੇ ਮੁਲਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦੇ ਰਹੀ ਹੈ ਇਹ ਭਗਵੰਤ ਮਾਨ ਸਰਕਾਰ।