ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਅਸ਼ਵਨੀ ਸ਼ਰਮਾ

0
12

ਦੁਨੀਆ ਵਿਚ ਅਹਿਜੀ ਉਦਾਹਰਣ ਕਿਤੇ ਨਹੀ ਹੈ ਕਿ ਕਿਸੇ ਨੇ ਦੇਸ, ਧਰਮ ਲਈ ਆਪਣਾ ਸਰਬੰਸ ਵਾਰਿਆ ਹੋਵੇ: ਅਸ਼ਵਨੀ ਸ਼ਰਮਾ

ਵੀਰ ਬਾਲ ਦਿਵਸ ਤੇ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ।

ਚੰਡੀਗੜ੍ਹ/ਅੰਮ੍ਰਿਤਸਰ 26 ਦਸੰਬਰ ( ਪਵਿੱਤਰ ਜੋਤ  ): ਧਰਮ ਦੀ ਰੱਖਿਆ ਲਈ ਛੋਟੀ ਉਮਰ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ “ਵੀਰ ਬਾਲ ਦਿਵਸ” ਦੇ ਮੋਕੇ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਕਈ ਸੀਨੀਅਰ ਭਾਜਪਾ ਨੇਤਾ ਅਤੇ ਸੈਕੜੇ ਵਰਕਰਾਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੁੱਜ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਜਪਾ ਆਗੂਆਂ ਨੇ ਦੇਸ਼ ਅਤੇ ਪੰਜਾਬ ਦੀ ਭਲਾਈ ਲਈ ਅਰਦਾਸ ਕੀਤੀ।

                ਅਸ਼ਵਨੀ ਸ਼ਰਮਾ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਬਲੀਦਾਨੀਆਂ ਦੀ ਧਰਤੀ ਹੈ ਅਤੇ ਇਹਨਾ ਵਿਚੋਂ ਸਭ ਤੋਂ ਵਧ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਐਸੀ ਲਾਸਾਨੀ ਸ਼ਹਾਦਤ ਹੈ ਜਿਸ ਨੂੰ ਸੁਣ ਕੇ ਹੀ ਸਰੀਰ ਦਾ ਰੋਮ-ਰੋਮ ਖੜਾ ਹੋ ਜਾਂਦਾ ਹੈI ਅੱਜ ਉਹਨਾਂ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮੌਕੇ ਪੰਜਾਬ ਭਾਜਪਾ ਵੱਲੋਂ ਸੂਬੇ ਦੇ 400 ਬਲਾਕਾਂ ਵਿੱਚ ਸਮਾਗਮ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਹੈ। ਇਸੇ ਤਹਿਤ ਅੱਜ ਭਾਜਪਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਪੁੱਜੇ ਹਨ। ਉਹਨਾ ਕਿਹਾ ਕਿ ਦੁਨੀਆਂ ਅੰਦਰ ਅਜਿਹੀ ਉਦਹਾਰਣ ਕੀਤੇ ਨਹੀਂ ਹੈ ਕਿ ਕੌਮ,ਧਰਮ ਅਤੇ ਦੇਸ਼ ਲਈ ਆਪਣਾ ਸਰਬੰਸ਼ ਵਾਰ ਦਿੱਤਾ ਹੋਵੇ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਹਿਬਜਾਦਿਆਂ ਦਾ ਬਲੀਦਾਨ ਰਹਿੰਦੀ ਦੁਨੀਆ ਤੱਕ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ  ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੇ ਅੱਖਰਾਂ ਵਿੱਚ ਲਿਖੇ ਇਨ੍ਹਾਂ ਲਾਸਾਨੀ ਸ਼ਹਾਦਤਾਂ ਦੇ ਬਿਰਤਾਂਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਦੇਸ਼ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ।

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅੱਜ ਵੀਰ ਬਾਲ ਦਿਵਸ ਵਜੋਂ ਮਨਾਉਣ ਨਾਲ ਉਹਨਾਂ ਦੀ ਸ਼ਹਾਦਤ ਬਾਰੇ ਆਉਣ ਵਾਲਿਆਂ ਨਸਲਾਂ ਨੂੰ ਜਿਥੇ ਜਾਣਕਾਰੀ ਮਿਲੇਗੀ, ਉਥੇ ਹੀ ਉਹਨਾਂ ਦੀ ਸਹਾਦਤ ‘ਤੋ ਸੇਧ ਲੈ ਕੇ ਨੌਜਵਾਨ ਧਰਮ ਅਤੇ ਦੇਸ਼ ਦੀ ਰਖਿਆ ਲਈ ਵੀ ਆਪਣੇ ਫਰਜ ਬਾਰੇ ਵੀ ਜਾਗਰੂਕ ਹੋਣਗੇ। ਉਹਨਾਂ ਸਾਰੀਆਂ ਨੂੰ ਛੋਟੇ ਸਾਹਿਬਜਾਦਿਆਂ ਵਲੋਂ ਦਰ੍ਸ਼ਾਏ ਰਸਤੇ ‘ਤੇ ਚੱਲ ਕੇ ਧਰਮ ਅਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣ ਦਾ ਸੱਦਾ ਵੀ ਦਿਤਾI

                ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ,ਸੰਗਠਨ ਮੰਤਰੀ ਸ੍ਰੀਮੰਥਰੀ ਸ੍ਰੀਨਿਵਾਸ਼ਲੂ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਗੁਰਪ੍ਰੀਤ ਸਿੰਘ ਕਾਂਗੜ, ਸੂਬਾ ਪ੍ਰਧਾਨ ਬੀ ਜੇ ਪੀ ਕਿਸਾਨ ਮੋਰਚਾ ਦਰਸ਼ਨ ਸਿੰਘ ਨੈਣੇਵਾਲ, ਸੂਬਾ ਪ੍ਰਧਾਨ ਐਸ ਸੀ ਮੋਰਚਾ ਐਸ ਆਰ ਲੱਧੜ, ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਕਨਵਰਵੀਰ ਸਿੰਘ ਟੋਹੜਾ, ਗੁਰਦੇਵ ਸ਼ਰਮਾ ਦੇਬੀ, ਕੇਵਲ ਸਿੰਘ ਢਿੱਲੋ, ਜੈ ਇੰਦਰ ਕੌਰ, ਸੁਖਵਿੰਦਰ ਗੋਲਡੀ, ਦਮਨ ਬਾਜਵਾ ਤੋ ਇਲਾਵਾ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਅਤੇ ਸੈਕੜੇਂ ਵਰਕਰਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ।

NO COMMENTS

LEAVE A REPLY