ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ

0
14

ਸਰਦਾਰ ਐਵਨੀਉ,ਫੈ੍ਂਡਜ ਐਵਨੀਉ,ਤੁੰਗ ਬਾਲਾ ਦੀ ਸੰਗਤ ਨੇ ਦਿੱਤਾ ਸਹਿਯੋਗ

ਕੀਰਤਨੀ,ਰਾਗੀ,ਢਾਡੀ ਜਥਿਆਂ ਵੱਲੋਂ ਗੁਰੂ ਜਸ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ

ਅੰਮ੍ਰਿਤਸਰ,13 ਨਵੰਬਰ (ਪਵਿੱਤਰ ਜੋਤ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਸਲਾਨਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵੱਖ-ਵੱਖ ਕੀਰਤਨੀ,ਢਾਡੀ, ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਮਜੀਠਾ ਰੋਡ ਸਥਿਤ ਇਲਾਕਾ ਸਰਦਾਰ ਐਵਨੀਉ,ਫੈ੍ਂਡਜ ਐਵਨੀਉ ਅਤੇ ਤੁੰਗ ਬਾਲਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ਦੌਰਾਨ ਭਾਈ ਨਿਰਮਲ ਸਿੰਘ ਦੇ ਗ੍ਰਹਿ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਵਿੱਤਰ ਨਗਰ ਕੀਰਤਨ ਕੱਢਿਆ ਗਿਆ। ਤੁੰਗ ਬਾਲਾ ਪਾਰਕ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਵੱਖ ਵੱਖ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ। ਜਿਸ ਦੌਰਾਨ ਬੀਬਾਂ ਸਿਮਰਜੀਤ ਕੌਰ,ਗੁਰਨੂਰ ਸਿੰਘ ਦੇ ਜੱਥਾ,ਕਥਾ ਵਾਚਕ ਗਿਆਨੀ ਵਿਸ਼ਾਲ ਸਿੰਘ ਜੀ, ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਜਥਾ ਭਾਈ ਭੁਪਿੰਦਰ ਸਿੰਘ,ਕਥਾਵਾਚਕ ਭਾਈ ਜਸਵੰਤ ਸਿੰਘ ਪਰਵਾਨਾ ਨੇ ਮਧੁਰਮਈ ਤੇ ਮਿੱਠੜੀਆਂ ਆਵਾਜ਼ਾਂ ਦੇ ਨਾਲ ਗੁਰੂ ਸਾਹਿਬਾਨ ਦੀ ਬਾਣੀ ਗੁਣਗਾਣ ਕਰਦੇ ਹੋਏ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਭਾਈ ਕੁਲਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਗਤਾਂ ਵਿੱਚ ਗੁਰੂ ਘਰ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।
ਜਿਸ ਮੌਕੇ ਤੇ ਸਿੰਘ ਸਾਹਿਬ ਭਾਈ ਗੁਰਵਿੰਦਰ ਸਿੰਘ ਗ੍ਰੰਥੀ ਸਿੰਘ ਸ੍ਰੀ ਦਰਬਾਰ ਸਾਹਿਬ,ਧਨਵੰਤ ਸਿੰਘ ਰਾਜਾ, ਰਜਿੰਦਰ ਸਿੰਘ,ਹਰਮਿੰਦਰ ਸਿੰਘ ਪਟਵਾਰੀ,ਵਿਸ਼ਾਲ ਸਿੰਘ, ਸੁਰਜੀਤ ਸਿੰਘ ਛੀਨਾ,ਅਨੂਪ ਸਿੰਘ ਖਾਲਸਾ,ਗੁਰਦੇਵ ਸਿੰਘ, ਮਨਜੀਤ ਸਿੰਘ,ਕਾਬਲ ਸਿੰਘ, ਸੁਰਪਤ ਸਿੰਘ,ਅਮਨਦੀਪ ਸਿੰਘ ਬੋਪਾਰਾਏ,ਸੁਖਬੀਰ ਸਿੰਘ ਸੋਨੂ,ਹਰਜੀਤ ਕੌਰ,ਬਲਵਿੰਦਰ ਕੌਰ,ਸਿਮਰਨ ਕੌਰ,ਅਮਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਵੱਲੋ ਹਾਜ਼ਰੀਆਂ ਭਰੀਆਂ ਗਈਆਂ।

NO COMMENTS

LEAVE A REPLY