ਐੱਲ ਆਈ ਸੀ ਏਜੰਟਾਂ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਦਿੱਤਾ ਮੰਗ ਪੱਤਰ

0
70

ਅੰਮ੍ਰਿਤਸਰ,14 ਨਵੰਬਰ (ਪਵਿੱਤਰ ਜੋਤ)- ਭਾਰਤੀ ਜੀਵਨ ਬੀਮਾ ਨਿਗਮ ਦੇ ਏਜੇਂਟਾਂ ਦੀਆ ਪੇਸ਼ ਆ ਮੁਸ਼ਕਲਾਂ ਨੂੰ ਨਿਗਮ ਦੀ ਮੈਨੇਜਮੈਂਟ,ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਅਦਾ ਕਰਨ ਵਾਲੀ ਫੈਡਰੇਸ਼ਨ ਆਲ ਇੰਡੀਆ ਲਾਇਫ ਇੰਸੋਰੰਸ ਏੰਜਟ ਫੈਡਰੇਸ਼ਨ ਆਫ ਇੰਡੀਆ (ਲਿਆਫੀ) ਵੱਲੋਂ ਏਜੰਟਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਆਲ ਇੰਡੀਆ ਲਾਇਫ ਇੰਸੋਰੰਸ ਏੰਜਟ ਫੈਡਰੇਸ਼ਨ ਆਫ ਇੰਡੀਆ (ਲਿਆਫੀ) ਅੰਮ੍ਰਿਤਸਰ ਵਲੋਂ ਲਿਆਫੀ ਹਾਈਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਮੰਗ ਪੱਤਰ ਸੌਂਪਿਆ ਗਿਆ। ਮੰਗ-ਪੱਤਰ ਦੇਣ ਪਹੁੰਚੇ ਏਜੰਟਾਂ ਨੇ ਜਾਣਕਾਰੀ ਦੋਰਾਨ ਦੱਸਿਆ ਕਿ ਏਜੰਟ ਕੰਪਨੀ ਦੇ ਲਈ ਰੀੜ ਦੀ ਹੱਡੀ ਦੀ ਤਰ੍ਹਾਂ ਕੰਮ ਕਰਦੇ ਹਨ। ਪਰ ਨਿਗਮ ਮੈਨੇਜਮੈਂਟ ਅਤੇ ਸਰਕਾਰਾਂ ਦੀਆਂ ਘਟੀਆ ਸੋਚ ਤੇ ਪਾਲਸੀਆਂ ਦੇ ਚੱਲਦਿਆਂ ਏਜੰਟਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਗਰ ਸਾਡੀਆਂ ਮੁਸ਼ਕਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲਿਆਫੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸਵਰਨ ਲਾਲ,ਅਮਰਜੀਤ ਸਿੰਘ ਗੁੰਮਟਾਲਾ,ਇੰਦਰਪਾਲ ਸਿੰਘ,ਰਜੇਸ਼ ਕੁਮਾਰ ਜੀਵਨ, ਦਵਿੰਦਰ ਸਿੰਘ ਅਜਨਾਲਾ, ਅਮਨਪ੍ਰੀਤ ਸਿੰਘ ਗਿੱਲ ਵੀ ਮੌਜੂਦ ਸਨ।

NO COMMENTS

LEAVE A REPLY