ਗੋਪਾਲ ਮੰਦਰ ਦੇ ਕਰੀਬ ਕੂੜਾ ਸਮੇਟਣ ਵਿੱਚ ਨਗਰ ਨਿਗਮ ਹਮੇਸ਼ਾ ਰਿਹਾ ਫੇਲ

0
60

ਹਫੋਰ ਐਸ ਮਾਡਰਨ ਸਕੂਲ ਤੋ ਗੋਪਾਲ ਮੰਦਿਰ ਤੱਕ ਅਕਸਰ ਲੱਗੇ ਰਹਿੰਦੇ ਹਨ ਕੂੜੇ ਦੇ ਢੇਰ

ਅੰਮ੍ਰਿਤਸਰ,5 ਨਵੰਬਰ (ਰਾਜਿੰਦਰ ਧਾਨਿਕ)- ਕਸ਼ਮੀਰ ਐਵਨੀਉ ਮਾਤਾ ਕੌਲਾਂ ਮਾਰਗ ਸਥਿਤ ਗੋਪਾਲ ਮੰਦਰ ਦੇ ਕਰੀਬ ਅਕਸਰ ਕੂੜੇ ਦੇ ਢੇਰ ਲੱਗੇ ਰਹਿਣ ਕਾਰਨ ਅਤੇ ਇਲਾਕਾ ਨਿਵਾਸੀ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਪਰੇਸ਼ਾਨ ਹਨ। ਇਸ ਜਗਾ ਉੱਪਰ ਧਾਰਮਿਕ ਮੂਰਤੀਆਂ ਅਤੇ ਤਸਵੀਰਾਂ ਮਿਲਣ ਦਾ ਵਿਰੋਧ ਕਰਦਿਆਂ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਰੋਸ ਜਾਹਿਰ ਕਰਦਿਆਂ ਧਰਨਾ ਦਿੱਤਾ ਗਿਆ। ਜਿਸ ਦੌਰਾਨ ਉਨ੍ਹਾਂ ਉੱਪਰ ਹੋਏ ਹਮਲੇ ਉਨ੍ਹਾਂ ਦੀ ਮੌਤ ਹੋ ਗਈ।
ਉਧਰ ਦੇਖਿਆ ਜਾਵੇ ਤਾਂ ਫੋਰ ਐਸ ਮਾਡਰਨ ਸਕੂਲ ਤੋਂ ਗੋਪਾਲ ਮੰਦਰ ਤੱਕ ਇੱਥੇ ਅਕਸਰ ਕੂੜੇ ਦੇ ਢੇਰ ਲੱਗੇ ਰਹਿਣ ਕਰਕੇ ਨਗਰ ਨਿਗਮ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਘਟੀਆ ਕਾਰਗੁਜ਼ਾਰੀ ਵੀ ਜੱਗ ਜ਼ਾਹਿਰ ਹੁੰਦੀ ਹੈ। ਗੁਰੂ ਨਗਰੀ ਨੂੰ ਹੈਰੀਟੇਜ ਅਤੇ ਸਮਾਰਟ ਸਿਟੀ ਦਾ ਦਰਜਾ ਮਿਲਣ ਦੇ ਬਾਵਜੂਦ ਨਗਰ ਨਿਗਮ ਦਾ ਸਿਹਤ ਵਿਭਾਗ ਗੰਦਗੀ ਦੇ ਢੇਰਾਂ ਨੂੰ ਸਮੇਟਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਜ਼ਰ ਨਹੀਂ ਆਇਆ। ਗੋਪਾਲ ਮੰਦਰ ਦੇ ਕਰੀਬ ਭਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੰਦਰ ਦੇ ਕਰੀਬ ਲੱਗੇ ਰਹਿਣ ਵਾਲੇ ਕੂੜੇ ਦੇ ਢੇਰ ਅਕਸਰ ਨਜ਼ਰ ਆਉਂਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਆਸਪਾਸ ਤੇ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਵੀ ਪਰੇਸ਼ਾਨ ਨਜ਼ਰ ਆਉਂਦੇ ਹਨ।

NO COMMENTS

LEAVE A REPLY