ਅੰਮ੍ਰਿਤਸਰ 06 ਨਵੰਬਰ (ਪਵਿੱਤਰ ਜੋਤ) : ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਠੀਕ ਰੱਖਣ ਸਬੰਧੀ ਵਿੱਢੀ ਗਈ ਮੁਹਿੰਮ ਦੇ ਅੰਤਰਗਤ. ਕਰਮਜੀਤ ਸਿੰਘ ਰਿੰਟੂ, ਮੇਅਰ, ਨਗਰ ਨਿਗਮ ਅੰਮ੍ਰਿਤਸਰ ਦੇ ਸਨਮੁੱਖ Anti Smog Mist Canon ਦੀ Demonstration ਕਰਵਾਈ ਗਈ। ਨਗਰ ਨਿਗਮ, ਵੱਲੋਂ ਅਗਲੇ ਸਾਲ ਅੰਮ੍ਰਿਤਸਰ ਵਿਖੇ ਹੋਣ ਵਾਲੀ G-20 Summit ਅਤੇ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਵੱਧ ਰਹੇ ਪ੍ਰਦੂਸ਼ਣ ਨੂੰ ਇਸ ਮਸ਼ੀਨਰੀ ਦੀ ਖਰੀਦ ਕਰਨ ਨਾਲ ਕੁਝ ਹੱਦ ਤਕ ਠੱਲ ਪਾਈ ਜਾ ਸਕੇਗੀ । ਇਹ Mist Canon ਪਾਣੀ ਦੀ ਮਹੀਨ ਸਪਰੇ ਬਣਾ ਕੇ ਵਾਤਾਵਰਨ ਵਿੱਚ ਸੁੱਟਦਾ ਹੈ। ਜਿਸ ਨਾਲ ਧੂਲ ਦੇ ਕਣ ਅਤੇ ਹੋਰ ਬੁਰੀਆਂ ਗੈਸਾਂ ਪਾਣੀ ਨਾਲ ਮਿਕਸ ਹੋ ਕੇ ਧਰਤੀ ਤੇ ਡਿੱਗ ਜਾਂਦੀਆਂ ਹਨ। ਜਿਸ ਨਾਲ ਵਾਤਾਵਰਣ ਨੂੰ ਠੀਕ ਰੱਖਣ ਵਿੱਚ ਸਹੂਲਤ ਮਿਲੇਗੀ। ਇਸ ਦੇ ਨਾਲ ਨਾਲ ਇਸ ਯੰਤਰ ਤੇ ਸੜਕ ਤੇ ਮਹੀਨ ਸਪਰੇ ਕਰਨ ਦਾ ਕੰਮ ਵੀ ਲਿਆ ਜਾ ਸਕੇਗਾ ਤਾਂ ਜੋ ਸੜਕ ਉੱਪਰ ਪਹਿਲਾਂ ਤੋਂ ਡਿੱਗੇ ਹੋਏ ਧੂੜ ਦੇ ਕਣ ਆਵਾਜਾਈ ਕਾਰਨ ਹਵਾ ਵਿੱਚ ਨਾ ਫੈਲ ਸਕਣ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਨਾਲ ਅੱਗਜਣੀ ਦੀਆਂ ਘਟਨਾਵਾਂ ਵੇਲੇ ਵੀ ਕੰਮ ਲਿਆ ਜਾ ਸਕਦਾ ਹੈ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਇਸ ਤਰ੍ਹਾਂ ਦੀਆਂ ਚਾਰ ਛੋਟੀਆਂ ਗੱਡੀਆਂ ਖਰੀਦਣ ਦੀ ਯੋਜਨਾ ਹੈ।